ਚੰਡੀਗੜ੍ਹ -ਤਿਉਹਾਰੀ ਸੀਜ਼ਨ ’ਚ ਸਿਟੀ ਬਿਊਟੀਫੁਲ ਦੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਲੋਕ ਕੱਪੜਿਆਂ ਦੇ ਨਾਲ-ਨਾਲ ਦੀਵਾਲੀ ਦੇ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ ਅਤੇ ਨਾਲ ਹੀ ਘਰਾਂ ਨੂੰ ਸਜਾਉਣ ਲਈ ਵੀ ਵੱਖ-ਵੱਖ ਬਿਜਲੀ ਦੀਆਂ ਰੰਗ-ਬਿਰੰਗੀਆਂ ਲੜੀਆਂ ਵੀ ਖ਼ਰੀਦ ਰਹੇ ਹਨ। ਚਾਈਨੀਜ਼ ਮਾਲ ਕਾਰਨ ਦੇਸੀ ਕਾਰੀਗਰੀ ’ਤੇ ਕਾਫ਼ੀ ਵੱਡਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਬਦਲਦੇ ਦੌਰ ਦੇ ਨਾਲ ਦੀਵਿਆਂ ਦੀ ਥਾਂ ਲੜੀਆਂ ਨੇ ਲੈ ਲਈ ਹੈ, ਜਿਸ ਕਾਰਨ ਰਵਾਇਤੀ ਦੀਵਾਲੀ ਦਾ ਦੌਰ ਘੱਟਦਾ ਨਜ਼ਰ ਆ ਰਿਹਾ ਹੈ। ਮਲੋਆ ’ਚ ਘੁਮਿਆਰਾਂ ਅਨੁਸਾਰ ਦੀਵੇ ਤੋਂ ਲੈ ਕੇ ਮਿੱਟੀ ਦੇ ਕਸੋਰੇ ਦਾ ਵਪਾਰ ਇਸ ਵਾਰ ਕਾਫ਼ੀ ਘੱਟ ਹੈ।
ਗੋਹੇ ਦੇ ਦੀਵਿਆਂ ਨੇ ਖਿੱਚਿਆ ਲੋਕਾਂ ਦਾ ਧਿਆਨ, ਜਾਣੋ ਕਿਵੇਂ ਹੁੰਦੇ ਨੇ ਤਿਆਰ
