ਦੂਜੇ ਦਿਨ ਵੀ ਪਿਆ ਛਰਾਟੇਦਾਰ ਮੀਂਹ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਮੁੜ ਹੋਈ ਜਲ-ਥਲ

rain/nawanpunjab.com

ਅੰਮ੍ਰਿਤਸਰ, 11 ਸਤੰਬਰ (ਦਲਜੀਤ ਸਿੰਘ)- ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ ਦੀ ਤਰ੍ਹਾਂ ਅੱਜ ਯਾਨੀ ਸ਼ਨੀਵਾਰ ਵਾਲੇ ਦਿਨ ਵੀ ਸਵੇਰ ਤੋਂ ਹੀ ਛਰਾਟੇਦਾਰ ਮੀਂਹ ਪੈ ਰਿਹਾ ਹੈ, ਜਿਸ ਨੇ ਲੋਕਾਂ ਦੇ ਪਸੀਨੇ ਕਢਾ ਦਿੱਤੇ ਹਨ। ਭਾਰੀ ਬਰਸਾਤ ਕਾਰਨ ਗੁਰੂ ਨਗਰੀ ਦੀਆਂ ਸਾਰਿਆਂ ਸੜਕਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰੀ ਬਰਸਾਤ ਕਾਰਨ ਜਿਥੇ ਪਾਣੀ ਵਿੱਚ ਲੋਕਾਂ ਦੇ ਦੋ ਪਹੀਆ ਵਾਹਨ ਬੰਦ ਹੋ ਗਏ ਹਨ, ਉੱਥੇ ਹੀ ਦਿਹਾੜੀ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਮਜ਼ਦੂਰਾਂ ਨੂੰ ਵੀ ਇਕ ਦਿਨ ਹੋਰ ਵਿਹਲਾ ਬੈਠਣਾ ਪੈ ਰਿਹਾ ਹੈ।

Leave a Reply

Your email address will not be published. Required fields are marked *