ਜਲੰਧਰ : ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਵਿਚਾਲੇ ਹੁਣ ਲੋਕਾਂ ਨੂੰ ਸਿਰਫ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਮਿਲੇਗਾ। ਸਸਤੇ ਪਿਆਜ਼ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ। ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ। ਪ੍ਰਤੀ ਮੈਂਬਰ ਕਿੰਨੇ ਪਿਆਜ਼ ਦਿੱਤੇ ਜਾਣਗੇ, ਇਸ ਬਾਰੇ ਦੁਪਹਿਰ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।
ਪੰਜਾਬ ਦੀ ਇਸ ਸਬਜ਼ੀ ਮੰਡੀ ‘ਚ 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੇਗਾ ਪਿਆਜ਼
