ਲੁਧਿਆਣਾ : ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸੋਮਵਾਰ ਨੂੰ ਮਹਾਨਗਰ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਤੇ ਰਿਤੇਸ਼ ਪ੍ਰੋਪਰਟੀਜ਼ ਦੇ ਮਾਲਕ ਸੰਜੀਵ ਅਰੋੜਾ (Sanjeev Arora) ਸਮੇਤ ਹੋਰ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਈਡੀ ਦੀ ਕਾਰਵਾਈ ਦੌਰਾਨ ਐਮਪੀ ਸੰਜੀਵ ਅਰੋੜਾ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ, ‘ਮੈਂ ਇਕ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ, ਮੈਨੂੰ ਖੋਜ ਮੁਹਿੰਮ ਦੇ ਕਾਰਨ ਬਾਰੇ ਯਕੀਨ ਨਹੀਂ ਹੈ, ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਾਂ।’
ਐਮਪੀ ਸੰਜੀਵ ਅਰੋੜਾ ਨੇ ਟਵੀਟ ਕਰ ਕੇ ED ਦੀ ਟੀਮ ਨੂੰ ਸਹਿਯੋਗ ਦੇਣ ਦੀ ਗੱਲ ਆਖੀ
