ਚੰਡੀਗੜ੍ਹ, 30 ਅਪ੍ਰੈਲ (ਬਿਊਰੋ)- ਪੰਜਾਬ ਸਰਕਾਰ ਵਲੋਂ ਪਟਿਆਲਾ ਹਿੰਸਾ ਤੋਂ ਬਾਅਦ ਆਈ.ਜੀ. ਪਟਿਆਲਾ ਰੇਂਜ ਐੱਸ. ਐੱਸ. ਪੀ. ਅਤੇ ਐੱਸ. ਪੀ. ਸਿਟੀ ਨੂੰ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ | ਜਦਕਿ ਐੱਮ. ਐੱਸ. ਛੀਨਾ ਨੂੰ ਬਤੌਰ ਆਈ.ਜੀ. ਦੀਪਕ ਪਾਰਿਕ ਨੂੰ ਬਤੌਰ ਐੱਸ.ਐੱਸ.ਪੀ. ਅਤੇ ਵਜ਼ੀਰ ਸਿੰਘ ਨੂੰ ਐੱਸ.ਪੀ. ਸਿਟੀ ਨਿਯੁਕਤ ਕੀਤਾ ਗਿਆ ਹੈ |
ਜ਼ਿਕਰਯੋਗ ਹੈ ਕਿ ਕੱਲ੍ਹ ਦੀ ਹਿੰਸਾ ਤੋਂ ਬਾਅਦ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਇਸ ਘਟਨਾ ਤੋਂ ਬਾਅਦ ਐਕਸ਼ਨ ਵਿਚ ਨਜ਼ਰ ਆ ਰਹੀ ਹੈ | ਪੰਜਾਬ ਸਰਕਾਰ ਨੇ ਹੁਣ ਵਾਦ ਐਕਸ਼ਨ ਲੈਂਦੇ ਹੋਏ ਤਬਦੀਲੀਆਂ ਕੀਤੀਆਂ ਹਨ | ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਡੀ.ਜੀ.ਪੀ. ਤੋਂ ਵੀ ਇਸ ਘਟਨਾ ਦੇ ਕਾਰਨ ਨਾਖੁਸ਼ ਹਨ |