ਅੰਮ੍ਰਿਤਸਰ- ਪਾਕਿਸਤਾਨ ਅਤੇ ਆਈਐਸਆਈ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਹੇ ਹਨ। ਵਧਦੀ ਧੁੰਦ ਨੂੰ ਦੇਖਦੇ ਹੋਏ ਆਈਐਸਆਈ ਭਾਰਤੀ ਸਰਹੱਦ ਦੇ ਨੇੜੇ ਫ਼ੌਜੀ ਕੈਂਪਾਂ ਵਿੱਚ ਆਪਣੇ ਡਰੋਨ ਭੇਜ ਰਹੀ ਹੈ। ਬੀਤੇ ਦਿਨ ਬੁੱਧਵਾਰ ਨੂੰ ਵੀ ਸੀਮਾ ਸੁਰੱਖਿਆ ਬਲ ਨੇ ਤਰਨਤਾਰਨ ਦੇ ਫ਼ਿਰੋਜ਼ਪੁਰ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਸੁਰੱਖਿਆ ਬਲ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਬੀਐਸਐਫ ਨੇ ਫਿਰ ਡੇਗਿਆ ਪਾਕਿਸਤਾਨੀ ਡਰੋਨ, ਪਹਿਲਾਂ ਤਰਨਤਾਰਨ ਤੇ ਹੁਣ ਅੰਮ੍ਰਿਤਸਰ ‘ਚ ਘੁਸਪੈਠ
