ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦੇ ਹੋਏ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਗੁਪਤਾ (ਪੁੱਤਰੀ ਸ਼੍ਰੀ ਸਾਧੂ ਰਾਮ ਗੁਪਤਾ, ਨਿਸ਼ੂ ਗਰਗ) ਇਸਰੋ ‘ਚ ਵਿਗਿਆਨੀ ਵਜੋਂ ਚੁਣੀ ਗਈ ਹੈ। ਇਸ ਵਿਦਿਆਰਥਣ ਨੇ ਮਾਰਚ 2016 ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ‘ਚ ਵੀ ਮੈਰਿਟ ਹਾਸਲ ਕੀਤੀ ਸੀ। ਉਪਰੰਤ ਤਾਨੀਆ ਨੇ ਬੀਐਸਸੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਅਤੇ ਐਮਐਸਸੀ ਫਿਜਿਕਸ, ਆਈਆਈਟੀ ਦਿੱਲੀ ਤੋਂ ਪਹਿਲੇ ਸਥਾਨ ਨਾਲ ਪਾਸ ਕੀਤੀ।
Muktsar ਦੀ ਤਾਨੀਆ ਗੁਪਤਾ ਦੀ ISRO ‘ਚ ਸੈਟੇਲਾਈਟ ਕਮਿਊਨੀਕੇਸ਼ਨ ਵਿਭਾਗ ਲਈ ਵਿਗਿਆਨੀ ਵਜੋਂ ਚੋਣ
