ਫਿਲੌਰ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੀ. ਪੀ. ਏ. ਫ਼ਿਲੌਰ ਵਿਖੇ ਪੁਲਸ ਵਿਭਾਗ ‘ਚ ਵੱਖ-ਵੱਖ ਅਹੁਦਿਆਂ ਦੇ 443 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ । ਇਸ ਦੌਰਾਨ ਉਨ੍ਹਾਂ ਨੇ 443 ਨੌਜਵਾਨ ਮੁੰਡੇ-ਕੁੜੀਆਂ ਨੂੰ ਵਧਾਈ ਵੀ ਦਿੱਤੀ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋਂ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਸਰਕਾਰ ਉਨ੍ਹਾਂ ਦਾ ਪੈਸਾ ਕਿਸੇ ਨਾ ਕਿਸੇ ਰੂਪ ‘ਚ ਲੋਕਾਂ ‘ਤੇ ਹੀ ਲਗਾਵੇਗੀ ਤਾਂ ਉੱਥੇ ਟੈਕਸ ਦੀ ਕੁਲੈਕਸ਼ਨ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਦਾ ਸਰਕਾਰ ‘ਤੇ ਯਕੀਨ ਬਣ ਗਿਆ ਹੈ ਅਤੇ ਸਾਡੀ ਟੈਕਸ ਅਤੇ ਜੀ. ਐੱਸ. ਟੀ ਕੁਲੈਕਸ਼ਨ ਵਧੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ
