ਨਵੀਂ ਦਿੱਲੀ: ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰ – ਇੱਕ ਪਿਤਾ ਅਤੇ ਉਸਦੀਆਂ ਚਾਰ ਧੀਆਂ – ਦਿੱਲੀ ਦੇ ਵਸੰਤ ਕੁੰਜ ਖੇਤਰ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ।ਜਾਂਚ ‘ਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਮੌਤ ਖ਼ੁਦਕੁਸ਼ੀ ਕਰਕੇ ਹੋਈ ਹੈ। ਇਹ ਘਟਨਾ ਰੰਗਪੁਰੀ ਪਿੰਡ ਦੀ ਹੈ। ਇਹ ਹਾਦਸਾ ਉਦੋਂ ਸਾਹਮਣੇ ਆਇਆ ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿਉਂਕਿ ਫਲੈਟ ‘ਚੋਂ ਬਦਬੂ ਆ ਰਹੀ ਸੀ।
ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਪਰਿਵਾਰ ਨੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਨਹੀਂ ਦੇਖਿਆ। ਅਧਿਕਾਰੀਆਂ ਮੁਤਾਬਕ ਫਲੈਟ ‘ਚ ਕੁਝ ਸ਼ੱਕੀ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੂੰ ਫਲੈਟ ਦਾ ਦਰਵਾਜ਼ਾ ਤੋੜਨਾ ਪਿਆ। ਆਦਮੀ ਦੀ ਲਾਸ਼ ਇਕ ਕਮਰੇ ਵਿਚ ਬੈੱਡ ‘ਤੇ ਪਈ ਸੀ ਅਤੇ ਕੁੜੀਆਂ ਦੀ ਲਾਸ਼ ਦੂਜੇ ਕਮਰੇ ਵਿਚ ਮਿਲੀਆਂ ਸੀ।