ਨਵੀਂ ਦਿੱਲੀ, ਪੁਣੇ ਵਿਚ ਭਾਰੀ ਬਾਰਿਸ਼ ਕਾਰਨ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਾਰਾਸ਼ਟਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਇਸ ਦੌਰੇ ਦੌਰਾਨ 20900 ਰੁਪਏ ਕਰੋੜ ਦੀਆਂ ਵੱਖ ਵੱਖ ਯੋਜਨਾਵਾਂ ਦੇ ਉਦਘਾਟਨ ਕਰਨੇ ਜਾਂ ਨੀਂਹ ਪੱਥਰ ਰੱਖਣੇ ਸਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਜ਼ਿਲਾ ਅਦਾਲਤ ਤੋਂ ਸਰਵਗੇਟ ਪੁਣੇ ਤੱਕ ਚੱਲਣ ਵਾਲੀ ਮੈਟਰੋ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸੀ।
ਪੁਣੇ ਵਿਚ ਭਾਰੀ ਮੀਂਹ ਕਾਰਨ ਪ੍ਰਧਾਨ ਮੰਤਰੀ ਦਾ ਮਹਾਰਾਸ਼ਟਰ ਦੌਰਾ ਰੱਦ
