ਨਵੀਂ ਦਿੱਲੀ : ਆਤਿਸ਼ੀ ਨੇ ਰਾਜਧਾਨੀ ਦਿੱਲੀ ਦਾ ਅਹੁਦਾ ਸੰਭਾਲਦਿਆਂ ਹੀ ਵੱਡਾ ਐਲਾਨ ਕਰ ਦਿੱਤਾ ਹੈ। ਉਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਖਾਲੀ ਰੱਖੇਗੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ‘ਆਪ’ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸੰਵਿਧਾਨ ਦਾ ਅਪਮਾਨ ਦੱਸਿਆ ਹੈ। ਆਤਿਸ਼ੀ (Atishi) ਦਾ ਕਹਿਣਾ ਹੈ ਕਿ ਇਸ ਕੁਰਸੀ ‘ਤੇ ਸਿਰਫ਼ ਅਰਵਿੰਦ ਕੇਜਰੀਵਾਲ (Arvind Kejriwal) ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੁਬਾਰਾ ਦਿੱਲੀ ਦੇ ਸੀਐਮ ਬਣਨਗੇ ਅਤੇ ਫਿਰ ਇਸ ਕੁਰਸੀ ‘ਤੇ ਬੈਠਣਗੇ।
CM ਆਤਿਸ਼ੀ ਨੇ ਕੇਜਰੀਵਾਲ ਲਈ ਖ਼ਾਲੀ ਛੱਡੀ ਕੁਰਸੀ
