ਦੀਵਾਲੀ ਤੋਂ ਪਹਿਲਾਂ ਲੁਧਿਆਣਾ ਪੁਲਸ ‘ਚ ਫੇਰਬਦਲ, ਕੀਤੇ ਤਬਾਦਲੇ

ਲੁਧਿਆਣਾ – ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੁਧਿਆਣਾ ਪੁਲਸ ਵਿਚ ਤਬਾਦਲੇ ਕੀਤੇ ਗਏ ਹਨ। ਲੁਧਿਆਣਾ ਦੇ ਪੁਲਸ ਕਮਿਸ਼ਨਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ 9 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ।

ਪੁਲਸ ਕਮਿਸ਼ਨਰ ਵੱਲੋਂ ਏ.ਐੱਸ.ਆਈ. ਦੀਪਕ ਕੁਮਾਰ, ਐੱਸ.ਆਈ. ਅਸ਼ੋਕ ਕੁਮਾਰ, ਐੱਸ.ਆਈ. ਪਰਮਜੀਤ ਕੁਮਾਰ, ਐੱਸ.ਆਈ. ਬਾਈਬਲਪਾਲ ਕੌਰ, ਏ.ਐੱਸ.ਆਈ. ਸਤਨਾਮ ਸਿੰਘ, ਸਬ ਕਾਂਸਟੇਬਲ ਗੁਰਜੰਟ ਸਿੰਘ ਅਤੇ ਸਬ ਕਾਂਸਟੇਬਲ ਸੰਦੀਪ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਨਵੀਂ ਪੋਸਟਿੰਗ ਵਾਲੀ ਥਾਂ ‘ਤੇ ਰਿਪੋਰਟ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।

Leave a Reply

Your email address will not be published. Required fields are marked *