ਮੋਗਾ ’ਚ ਐਨਆਈਏ ਟੀਮ ਵੱਲੋਂ ਟਰੱਕ ਡਰਾਈਵਰ ਦੇ ਘਰ ਛਾਪੇਮਾਰੀ

ਮੋਗਾ, ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਅੱਜ ਤੜਕਸਾਰ ਜ਼ਿਲ੍ਹੇ ਦੇ ਸ਼ਹਿਰ ਨੁਮਾ ਕਸਬਾ ਬਿਲਾਸਪੁਰ ਸਥਿਤ ਇਕ ਟਰੱਕ ਡਰਾਈਵਰ ਕੁਲਵੰਤ ਸਿੰਘ (42) ਦੇ ਘਰ ਛਾਪੇਮਾਰੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲੀਸ ਦੀ ਟੀਮ ਵੀ ਮੌਜੂਦ ਰਹੀ। ਟਰੱਕ ਡਰਾਈਵਰ ਕੁਲਵੰਤ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਅਤੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਪਰ ਉਸ ਦੇ ਘਰ ਵਿਚੋ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।

ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਤੋਂ ਪ੍ਰਸਾਰਤ ਇੱਕ ਚੈਨਲ ਦੇਖਣ ਦਾ ਸ਼ੌਕੀਨ ਹੈ। ਜਦੋਂ ਕਿ ਐਨਆਈ ਟੀਮ ਨੂੰ ਉਸਦੇ ਸੋਸ਼ਲ ਮੀਡੀਆ ਤੋਂ ਗਰਮ ਖ਼ਿਆਲੀ ਵਿਚਾਰਧਾਰਾ ਨਾਲ ਜੁੜਿਆ ਹੋਣ ਅਤੇ ਪੋਸਟਾਂ ਪਾਉਣ ਦਾ ਸ਼ੱਕ ਹੈ। ਇਸ ਮੌਕੇ ਐੱਨਆਈਏ ਦੀ ਟੀਮ ਨੇ ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਰਾਈਵਰ ਹੈ ਅਤੇ ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। ਟੀਮ ਉਸਦੇ ਘਰ ਸਵੇਰੇ ਕਰੀਬ 5 ਵਜੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ।

Leave a Reply

Your email address will not be published. Required fields are marked *