ਦੋਰਾਹਾ, 22 ਜੂਨ ( ਮਨਜੀਤ ਸਿੰਘ ਗੱਲ) – ਪੰਜਾਬ ਦੇ ਵੱਖ – ਵੱਖ ਸ਼ਹਿਰਾਂ ਦੇ ਨਗਰ ਕੌਂਸਲਾਂ ‘ਚ ਕੰਮ ਕਰਦੇ ਸਫ਼ਾਈ ਸੇਵਕਾਂ ਨੇ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦੋਰਾਹਾ ਵਿਖੇ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਾਮ ਕਾਰਨ ਕਾਫ਼ੀ ਸਮਾਂ ਆਵਾਜਾਈ ਵਿਚ ਵਿਘਨ ਪਿਆ ਰਿਹਾ ਅਤੇ ਵਾਹਨਾਂ ਦੀਆਂ ਲੰਮੀਆਂ – ਲੰਮੀਆਂ ਕਤਾਰਾਂ ਲੱਗ ਗਈਆਂ।
ਪੰਜਾਬ ਭਰ ਤੋਂ ਆਏ ਨਗਰ ਕੌਂਸਲ ਸਫ਼ਾਈ ਸੇਵਕਾਂ ਨੇ ਦੋਰਾਹਾ ‘ਚ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ
