ਮੋਗਾ। ਨਗਰ ਨਿਗਮ ਮੋਗਾ ਨੇ ਨੈਸਲੇ ਕੰਪਨੀ ਨੂੰ 1 ਕਰੋੜ 16 ਲੱਖ 18 ਹਜ਼ਾਰ ਰੁਪਏ ਅਦਾ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਨੈਸਲੇ ਵੱਲੋਂ ਆਪਣਾ ਦੂਸ਼ਿਤ ਪਾਣੀ ਸਫ਼ਾਈ ਲਈ ਐਸਪੀ ’ਤੇ ਡੰਪ ਕੀਤਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਰਾਸ਼ੀ ਪਿਛਲੇ ਇੱਕ ਸਾਲ ਤੋਂ ਅਦਾ ਨਹੀਂ ਕੀਤੀ ਗਈ। ਡੀਡ ਨੂੰ ਨੋਟਿਸ ਜਾਰੀ ਕਰਕੇ ਪੈਸੇ ਅਦਾ ਕਰਨ ਲਈ ਕਿਹਾ ਗਿਆ ਹੈ।
ਨਗਰ ਨਿਗਮ ਦੀ ਵੱਡੀ ਕਾਰਵਾਈ, Nestle ਨੂੰ 1.25 ਕਰੋੜ ਰੁਪਏ ਦਾ ਕੀਤਾ ਨੋਟਿਸ ਜਾਰੀ
