ਵੈਲਿੰਗਟਨ, 31 ਦਸੰਬਰ (ਬਿਊਰੋ)- ਅੱਜ ਦੁਨੀਆ ਭਰ ਵਿੱਚ ਸਾਲ 2021 ਦਾ ਆਖਰੀ ਦਿਨ ਹੈ। ਨਿਊਜ਼ੀਲੈਂਡ ਦੇ ਆਕਲੈਂਡ ‘ਚ ਨਵੇਂ ਸਾਲ 2022 ਨੇ ਦਸਤਕ ਦੇ ਦਿੱਤੀ ਹੈ। ਇੱਥੇ ਨਵੇਂ ਸਾਲ ਦਾ ਸਵਾਗਤ ਆਤਿਸ਼ਬਾਜ਼ੀ ਨਾਲ ਕੀਤਾ ਗਿਆ। ਭਾਰਤ ‘ਚ ਵੀ ਕੁਝ ਘੰਟਿਆਂ ਬਾਅਦ ਨਵਾਂ ਸਾਲ 2022 ਦਸਤਕ ਦੇਣ ਜਾ ਰਿਹਾ ਹੈ।
ਲਗਭਗ ਪਿਛਲੇ ਦੋ ਸਾਲਾਂ ਤੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਭਾਰਤ, ਅਮਰੀਕਾ, ਬ੍ਰਿਟੇਨ ਆਦਿ ਦੇਸ਼ਾਂ ਦੀਆਂ ਸਰਕਾਰਾਂ ਨੇ ਨਵੇਂ ਸਾਲ (ਹੈਪੀ ਨਿਊ ਈਅਰ 2022) ਨੂੰ ਲੈ ਕੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸ ਦੇ ਨਾਲ ਹੀ ਭਾਰਤ ਤੋਂ ਪਹਿਲਾਂ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ‘ਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ।