ਰੁਦਪ੍ਰਯਾਗ : (Kedarnath Dham) 24 ਮਈ ਨੂੰ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਜਿਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ, ਅੱਜ ਸਵੇਰੇ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਦੀ ਮੁਰੰਮਤ ਦੇ ਮਕਸਦ ਨਾਲ ਹਵਾਈ ਸੈਨਾ ਦੇ ਐਮਆਈ 17 ਹੈਲੀਕਾਪਟਰ ਦੀ ਮਦਦ ਨਾਲ ਇਸ ਨੂੰ ਲਟਕਾ ਕੇ ਗੌਚਰ ਹਵਾਈ ਪੱਟੀ ‘ਤੇ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ MI 17 ਨੂੰ ਵੱਖ ਕਰਨਾ ਸ਼ੁਰੂ ਹੋ ਗਿਆ। ਖ਼ਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਖਾਲੀ ਜਗ੍ਹਾ ਨੂੰ ਦੇਖ ਕੇ ਹੈਲੀਕਾਪਟਰ ਨੂੰ ਘਾਟੀ ‘ਚ ਉਤਾਰ ਦਿੱਤਾ।
Kedarnath ‘ਚ MI-17 ਤੋਂ ਡਿੱਗਿਆ Castor Helicopter, ਹਰ ਪਾਸੇ ਫੈਲਿਆ ਮਲਬਾ
