ਬਮਿਆਲ (ਪਠਾਨਕੋਟ) : ਭਾਰਤ-ਪਾਕਿਸਤਾਨ (India-Pakistan) ਦੀ ਕੌਮਾਂਤਰੀ ਸਰਹੱਦ (international border) ‘ਤੇ ਸਥਿਤ ਪਠਾਨਕੋਟ (Pathankot) ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ‘ਚ 48 ਘੰਟਿਆਂ ‘ਚ 9 ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸਭ ਤੋਂ ਪਹਿਲਾਂ ਬੁੱਧਵਾਰ ਨੂੰ ਬਮਿਆਲ ਹਲਕੇ ਦੇ ਪਿੰਡ ਚੋਡੀਆ ਵਿੱਚ ਇੱਕ ਔਰਤ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ।
ਵੀਰਵਾਰ ਸਵੇਰੇ ਵੀ ਇਸੇ ਪਿੰਡ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਗਏ। ਇਸ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਜੰਮੂ-ਕਠੂਆ ਸਰਹੱਦ ਨਾਲ ਲੱਗਦੇ ਰਾਵੀ ਨਦੀ ਨੇੜਲੇ ਪਿੰਡ ਚਕਰਾਲ ਵਿੱਚ ਦੋ ਨੌਜਵਾਨਾਂ ਨੇ ਚਾਰ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਅਤੇ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ
ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੈਟੇਲਾਈਟ ਰਾਹੀਂ ਡਰੋਨ ਉਡਾ ਕੇ ਵੀ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਵੀ ਇਲਾਕੇ ‘ਚ ਡੇਰੇ ਲਾਏ ਹੋਏ ਹਨ ਅਤੇ ਉਨ੍ਹਾਂ ਲੋਕਾਂ ਤੋਂ ਜਾਣਕਾਰੀ ਹਾਸਲ ਕਰ ਰਹੇ ਹਨ, ਜਿਨ੍ਹਾਂ ਨੇ ਸ਼ੱਕੀ ਵਿਅਕਤੀ ਨੂੰ ਦੇਖੇ ਜਾਣ ਦਾ ਦਾਅਵਾ ਕੀਤਾ ਹੈ।
ਪਿੰਡ ਚਕਰਾਲ ਦੇ ਨੌਜਵਾਨਾਂ ਰਘੁਵੀਰ ਸਿੰਘ ਅਤੇ ਰਿਸ਼ੂ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਰਾਤ ਕਰੀਬ 9:15 ਵਜੇ ਉਨ੍ਹਾਂ ਨੇ ਗੰਨੇ ਦੇ ਖੇਤ ਨੇੜੇ ਚਾਰ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਸਾਰਿਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਮੂੰਹ ਢੱਕੇ ਹੋਏ ਸਨ। ਕੁਝ ਹੀ ਦੇਰ ਵਿਚ ਸ਼ੱਕੀ ਗੰਨੇ ਦੇ ਖੇਤਾਂ ਵਿਚ ਲੁਕ ਗ