11 ਵਜੇ ਤਕ 26.26% ਪੋਲਿੰਗ, CM ਮਾਨ, ਚੀਮਾ, ਅਰੋੜਾ ਤੇ ਮੀਤ ਹੇਅਰ ਨੇ ਪਾਈ ਵੋਟ

ਸੰਗਰੂਰ/ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਵਿੱਚ ਬਹੁਤ ਮਤਦਾਨ ਪ੍ਰਕਿਰਿਆ ਸਵੇਰੇ 7 ਵਜੇ ਹੀ ਆਰੰਭ ਹੋ ਗਈ। ਵੋਟਰ ਮਤਦਾਨ ਕੇਂਦਰਾਂ ਤੇ ਪਹੁੰਚਣ ਲੱਗੇ। ਹਲਕਾ ਸੰਗਰੂਰ ਦੇ ਚੋਣ ਮੈਦਾਨ ਵਿੱਚ ਉਤਰੇ 23 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਰਾਂ ਦੁਆਰਾ ਕੀਤਾ ਜਾਏਗਾ। ਸਵੇਰੇ ਸ਼ੁਰੂਆਤੀ ਦੌਰ ਵਿੱਚ ਵੋਟ ਦੇਣ ਲਈ ਆਉਣ ਵਾਲੇ ਵੋਟਰਾਂ ਦੀ ਗਿਣਤੀ ਸ਼ਹਿਰੀ ਵੋਟਰਾਂ ਦੀ ਗਿਣਤੀ ਘੱਟ ਦਿਖਾਈ ਦਿੱਤੀ ਪਰ ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀਆਂ ਸਵੇਰੇ ਕਾਫੀ ਆਮਦ ਵੇਖੀ ਗਈ। ਇਸ ਲੋਕ ਸਭਾ ਹਲਕੇ ‘ਚ 11 ਵਜੇ ਤਕ 26.26 ਫ਼ੀਸਦ ਪੋਲਿੰਗ ਦਰਜ ਕੀਤੀ ਗਈ।

ਮੰਗਵਾਲ ਸਕੂਲ ਚ ਮੁੱਖ ਮੰਤਰੀ ਨੇ ਪਾਈ ਵੋਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਸਰਕਾਰੀ ਸਕੂਲ ਵਿੱਚ ਬੂਥ ‘ਤੇ ਪਾਈ। ਵੋਟ ਪਾਉਣ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਵੋਟ ਜਰੂਰ ਕਰਨ ਤਾਂ ਕਿ ਪੂਰੇ ਦੇਸ਼ ਵਿੱਚੋਂ ਪੰਜਾਬ ਵੱਧ ਵੋਟ ਪੋਲ ਹੋਣ ਵਾਲਾ ਪਹਿਲਾ ਸੂਬਾ ਬਣੇ। ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਹੈ ਸੋ ਇਸ ਕਰਕੇ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਉਂਦਿਆਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਗੇ।

ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਸੰਗਰੂਰ ਨੇ ਵੀ ਵੋਟ ਪਾਈ
ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੇ ਵੀ ਆਪਣੇ ਸੰਗਰੂਰ ਵਿਖੇ ਸੰਗਰੂਰ ਸ਼ਹਿਰ ਦੇ 74 ਨੰਬਰ ਬੂਥ ਤੇ ਵੋਟ ਪਾਈ।

ਬਰਨਾਲਾ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਸਮੇਂ।
ਬਰਨਾਲਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਐਡਵੋਕੇਟ ਰਾਜਦੀਪ ਸਿੰਘ ਖਾਲਸਾ ਵੋਟ ਪਾਉਣ ਉਪਰੰਤ।

ਪਿੰਡ ਖਿਆਲੀ ਵਿਖੇ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਾ ਲਗਾਏ ਜਾਣ ਸਬੰਧੀ ਜਾਣਕਾਰੀ ਦਿੰਦੇ ਪਤਵੰਤੇ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸੁਨਾਮ ਵਿਧਾਨ ਸਭਾ ਹਲਕੇ ਵਿਚ ਪੈਂਦੇ ਆਪਣੇ ਜੱਦੀ ਪਿੰਡ ਉੱਭਾਵਾਲ ਵਿਖੇ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਪੁੱਤਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਨੂੰਹ ਬੀਬਾ ਗਗਨਦੀਪ ਕੌਰ ਢੀਂਡਸਾ ਨਾਲ ਵੋਟ ਪਾਈ।

90 ਸਾਲਾ ਮਹਿਲਾ ਬਜ਼ੁਰਗ ਵੋਟ ਪਾਉਣ ਉਪਰੰਤ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਵੀਐਲੋ ਤਪਾ ਮੰਡੀ ਬੂਥ ‘ਤੇ।
ਜ਼ਖ਼ਮੀ ਹਾਲਤ ਚ ਪੋਲਿੰਗ ਬੂਥ ‘ਤੇ ਵੋਟ ਪਾਉਣ ਜਾਂਦੀ ਬਜ਼ੁਰਗ ਗੁਰਮੀਤ ਕੌਰ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸੁਨਾਮ ਵਿਧਾਨ ਸਭਾ ਹਲਕੇ ਵਿਚ ਪੈਂਦੇ ਆਪਣੇ ਜੱਦੀ ਪਿੰਡ ਉੱਭਾਵਾਲ ਵਿਖੇ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ, ਪੁੱਤਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਨੂੰਹ ਬੀਬਾ ਗਗਨਦੀਪ ਕੌਰ ਢੀਂਡਸਾ ਨਾਲ ਵੋਟ ਪਾਈ।

ਭੁੱਬਲ ਬਣ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਵਿਖੇ ਪੋਲਿੰਗ ਬੂਥਾਂ ‘ਤੇ ਪਿੰਡ ਦੀਆਂ ਫਿਰਨੀਆਂ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਲੋਕ ਸਭਾ ਸੰਗਰੂਰ ਤੋਂ ਚੋਣ ਲੜ ਰਹੇ ਉਮੀਦਵਾਰ ਦਾ ਸਾਈਕਲਾਂ ‘ਤੇ ਪ੍ਰਚਾਰ ਕਰਦੇ ਹੋਏ ਝੰਡੇ ਲਾ ਕੇ ਨੰਨੇ ਮੁੰਨੇ ਬੱਚੇ।
ਪੰਜਾਬੀ ਫਿਲਮੀ ਪ੍ਰਸਿੱਧ ਅਦਾਕਾਰਾ ਰੁਪਿੰਦਰ ਰੂਪੀ ਤੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਤੇ ਨਿਰਦੇਸ਼ਕ ਭੁਪਿੰਦਰ ਬਰਨਾਲਾ ਆਪਣਾ ਵੋਟ ਮਤਦਾਨ ਕਰਨ ਉਪਰੰਤ।

70 ਸਾਲਾ ਬਜ਼ੁਰਗ ਨੂੰ ਵੋਟ ਪਵਾਉਣ ਲਈ ਵੀਐਲਓ ਲੈ ਕੇ ਜਾਂਦੇ ਹੋਏ ਤਪਾ ਮੰਡੀ ਵਿਖੇ।
ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁਨੰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਪਰਿਵਾਰ ਸਮੇਤ ਵੋਟ ਮਤਦਾਨ ਕਰਨ ਉਪਰੰਤ।

ਲੋਕਾਂ ‘ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਹੈ। ਅੱਤ ਦੀ ਗਰਮੀ ‘ਚ ਵੋਟ ਪਾਉਣ ਲਈ ਜਾ ਰਿਹਾ 80 ਸਾਲਾ ਬਜ਼ੁਰਗ ਜੋੜਾ।
ਸੰਗਰੂਰ ਸ਼ਹਿਰ ਦੇ ਆਦਰਸ਼ ਮਾਡਲ ਸਕੂਲ ‘ਚ ਵੋਟ ਪਾਉਣ ਮਗਰੋਂ ਬਾਹਰ ਨਿਕਲਦੇ ਹੋਏ ਭਾਜਪਾ ਉਮੀਦਵਾਰ ਅਰਵਿੰਦ ਖੰਨਾ, ਪਤਨੀ ਸ਼ਗੁਨ ਖੰਨਾ ਤੇ ਹੋਰ।

ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਆਪਣੀ ਮਾਤਾ ਪਰਮੇਸ਼ਰੀ ਦੇਵੀ ਨਾਲ ਬੂਥ ਨੰਬਰ 116 ਪੰਜਾਬ ਪਬਲਿਕ ਸਕੂਲ ਨਾਨਕਪੁਰਾ ਵਿਖੇ ਵੋਟ ਪਾਕੇ ਬਾਹਰ ਆਉਂਦੇ ਹੋਏ।
ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਅਕਾਲਗੜ੍ਹ ਵਿਖੇ ਬੂਥ ਨੰਬਰ 109 ਤੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਵੋਟ ਪਾਈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ। ਲੋਕ ਸਭਾ ਚੋਣਾਂ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਪਿੰਡ ਚੀਮਾ ਮੀਨਸਾ ਵਿਖੇ ਆਪਣੀ ਵੋਟ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ਇਹ ਵੀ ਵੇਖਿਆ ਗਿਆ ਕਿ ਚੀਮਾ ਨੇ ਲੈਣ ਵਿੱਚ ਖੜ ਕੇ ਆਪਣੀ ਵੋਟ ਪਾਉਣ ਦੀ ਵਾਰੀ ਦਾ ਇੰਤਜ਼ਾਰ ਕੀਤਾ ਬਾਰੀ ਆਉਣ ਤੇ ਹੀ ਵੋਟ ਪਾਈ ਗਈ ਵੋਟ ਪਾਉਣ ਤੋਂ ਬਾਅਦ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *