ਕਾਠਮੰਡੂ : ਨੇਪਾਲ ਦੇ ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿਚ ਡਿੱਗ ਗਈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ।ਬੱਸ ਵਿਚ 40 ਭਾਰਤੀ ਸਵਾਰ ਸਨ। ਨੇਪਾਲ ਪੁਲਿਸ (Nepal Police) ਨੇ ਪੁਸ਼ਟੀ ਕੀਤੀ ਹੈ ਕਿ ਇਕ ਭਾਰਤੀ ਯਾਤਰੀ ਬਸ ਜਿਸ ਵਿਚ 40 ਲੋਕ ਸਵਾਰ ਸਨ, ਤਨਾਹੁਨ ਜ਼ਿਲ੍ਹੇ ਵਿਚ ਮਾਰਸਯਾਂਗਦੀ ਨਦੀ ਵਿਚ ਡਿੱਗ ਗਈ ਹੈ।
ਡੀਐੱਸਪੀ ਦੀਪਕੁਮਾਰ ਰਾਏ, ਜ਼ਿਲ੍ਹਾ ਪੁਲਿਸ ਦਫ਼ਤਰ, ਤਨਾਹੁਨ ਨੇ ਪੁਸ਼ਟੀ ਕੀਤੀ ਕਿ ਨੰਬਰ ਪਲੇਟ ਯੂਪੀ ਐਫਟੀ 7623 ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਕਿਨਾਰੇ ਪਈ ਹੋਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।