ਡਮਟਾਲ 6 ਜੁਲਾਈ (ਦਲਜੀਤ ਸਿੰਘ)- ਵਿਧਾਨ ਸਭਾ ਹਲਕਾ ਇੰਦੌਰਾ ਦੇ ਅਧੀਨ ਆਉਂਦੇ ਪਿੰਡ ਮੰਡ ਭੋਗਰਵਾ ਵਿਚ ਦੋ ਨੌਜਵਾਨ ਬਿਆਸ ਨਦੀ ਵਿਚ ਨਹਾਉਣ ਗਏ ਸਨ ਪਰ ਵਾਪਸ ਨਹੀਂ ਪਰਤੇ । ਉਨ੍ਹਾਂ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਕੱਪੜੇ ਅਤੇ ਮੋਬਾਈਲ ਫ਼ੋਨ ਬਿਆਸ ਨਦੀ ਦੇ ਕਿਨਾਰੇ ਮਿਲੇ, ਜਾਣਕਾਰੀ ਅਨੁਸਾਰ ਇਸ ਦੀ ਸੂਚਨਾ ਥਾਣਾ ਇੰਦੌਰਾ ਦੇ ਇੰਚਾਰਜ ਸੁਰਿੰਦਰ ਧਿਮਾਨ ਨੂੰ ਦਿੱਤੀ ਗਈ , ਜਿਸ ‘ਤੇ ਥਾਣਾ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨਾਲ ਸਬ ਇੰਸਪੈਕਟਰ ਰਵਿੰਦਰ ਕੁਮਾਰ ਹੈੱਡ ਕਾਂਸਟੇਬਲ ਨੂੰ ਮੌਕੇ ‘ਤੇ ਭੇਜਿਆ ।
ਦੋਵੇਂ ਨੌਜਵਾਨਾਂ ਨੂੰ ਲੱਭਣ ਲਈ ਦੇਰ ਰਾਤ ਤੱਕ ਭਾਲ ਕੀਤੀ ਗਈ ਪਰ ਹੁਣ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਇਆ ਹਨ । ਪੁਲੀਸ ਦੁਆਰਾ 174 ਦੇ ਤਹਿਤ ਮਾਮਲਾ ਦਰਜ ਕਰ ਕੇ ਮ੍ਰਿਤਕਾਂ ਦੀ ਦੇਹ ਨੂੰ ਪੋਸਟਮਾਰਟਮ ਲਈ ਨੂਰਪੁਰ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ।