ਜਮਸ਼ੇਦਪੁਰ,ਭਾਰਤੀ ਜਲ ਸੈਨਾ ਵੱਲੋਂ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਲਈ ਇਕ ਟੀਮ ਬਣਾਈ ਗਈ ਹੈ ਜੋ ਕਿ ਪਾਇਲਟ ਅਤੇ ਇੱਕ ਸਿਖਿਆਰਥੀ ਨਾਲ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਏਅਰਕ੍ਰਾਫ਼ਟ ਨੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਏਅਰੋਡਰੋਮ ਤੋਂ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਚੰਡੀਲ ਡੈਮ ਵਿੱਚ ਖੋਜ ਜਾਰੀ ਹੈ, ਜਿੱਥੋਂ ਅੱਜ ਸਵੇਰੇ ਇੱਕ ਲਾਸ਼ ਤੈਰਦੀ ਹੋਈ ਮਿਲੀ। ਨੇਵੀ ਦੀ 19 ਮੈਂਬਰੀ ਟੀਮ ਸਾਜ਼ੋ-ਸਾਮਾਨ ਦੇ ਨਾਲ ਰਾਂਚੀ ਪਹੁੰਚ ਗਈ ਹੈ।
ਲਾਪਤਾ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਕਰੇਗੀ ਭਾਰਤੀ ਜਲ ਸੈਨਾ
