ਨਵੀਂ ਦਿੱਲੀ : ਪੈਰਿਸ ਓਲੰਪਿਕ ’ਚ ਫਾਈਨਲ ’ਚ ਪਹੁੰਚਣ ਤੋਂ ਬਾਅਦ ਅਯੋਗ ਹੋਣ ਕਾਰਨ ਉਸ ਨੇ ਭਾਵੇਂ ਕੋਈ ਤਮਗਾ ਨਹੀਂ ਜਿੱਤਿਆ ਹੋਵੇ, ਪਰ ਉਸ ਦੇ ਪ੍ਰਦਰਸ਼ਨ ਨੇ ਇੱਕ ਬ੍ਰਾਂਡ ਅੰਬੈਸਡਰ ਵਜੋਂ ਮਾਰਕੀਟ ’ਚ ਉਸ ਦੀ ਮੰਗ ਵਧਾ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਪੈਰਿਸ ਓਲੰਪਿਕ ਤੋਂ ਪਹਿਲਾਂ ਵਿਨੇਸ਼ ਵੱਲੋਂ ਇਸ਼ਤਿਹਾਰਬਾਜ਼ੀ ਵਾਸਤੇ ਲਈ ਗਈ ਫੀਸ ’ਚ ਭਾਰੀ ਉਛਾਲ ਆਇਆ ਹੈ। ਵਿਨੇਸ਼ ਓਲੰਪਿਕ ਤੋਂ ਪਹਿਲਾਂ ਇੱਕ ਇਸ਼ਤਿਹਾਰ ਲਈ 25 ਲੱਖ ਰੁਪਏ ਚਾਰਜ ਕਰਦੀ ਸੀ, ਹੁਣ ਉਹ 75 ਲੱਖ ਤੋਂ ਇੱਕ ਕਰੋੜ ਰੁਪਏ ਲੈ ਰਹੀ ਹੈ। ਵਿਨੇਸ਼ ਪੈਰਿਸ ’ਚ 50 ਕਿਲੋ ਵਰਗ ਦੇ ਫਾਈਨਲ ’ਚ ਪਹੁੰਚੀ ਸੀ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਪਰ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਵਿਨੇਸ਼ ਨੇ ਇਸ ਫੈਸਲੇ ਖਿਲਾਫ ਖੇਡ ਆਰਬਿਟਰੇਸ਼ਨ ’ਚ ਅਪੀਲ ਕੀਤੀ ਸੀ ਪਰ ਉਥੇ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਸਪੋਰਟਸ ਟ੍ਰਿਬਿਊਨਲ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ।
Vinesh Phogat ਦੀ ਬ੍ਰਾਂਡ ਵੈਲਿਊ ਵਧੀ, Paris ਤੋਂ ਪਹਿਲਾਂ ਇਸ਼ਤਿਹਾਰ ਲਈ ਲੈਂਦੀ ਸੀ 25 ਲੱਖ ਤੇ ਹੁਣ ਲੈ ਰਹੀ 75 ਲੱਖ ਤੋਂ ਇਕ ਕਰੋੜ
