ਛੱਤਰਪੁਰ- ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ‘ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਉੱਤਰ ਪ੍ਰਦੇਸ਼ ਤੋਂ ਬਾਗੇਸ਼ਵਰ ਧਾਮ ਦਰਸ਼ਨਾਂ ਲਈ ਆਏ 7 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਲੱਗਭਗ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਪੁਲਸ ਇੰਸਪੈਕਟਰ ਅਗਮ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਭਿਆਨਕ ਹਾਦਸੇ ਵਿਚ ਝਾਂਸੀ-ਖਜੁਰਾਹੋ ਹਾਈਵੇਅ ‘ਤੇ ਇਕ ਆਟੋ ਖੜ੍ਹੇ ਟਰੱਕ ਨਾਲ ਟਕਰਾ ਗਿਆ। ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 6 ਲੋਕ ਜ਼ਖ਼ਮੀ ਹਨ।
ਖੂਨ ਨਾਲ ਲਥਪਥ ਲਾਸ਼ਾਂ; 7 ਸ਼ਰਧਾਲੂਆਂ ਦੀ ਮੌਤ, ਬਾਗੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਲੋਕ
