ਲੁਧਿਆਣਾ : ਬੀਤੀ ਦੇਰ ਰਾਤ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉਥੋਂ ਦੀ ਐਮਰਜੈਂਸੀ ਵਿੱਚ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ l ਮਾਹੌਲ ਇਸ ਕਦਰ ਖਰਾਬ ਸੀ ਇੱਕ ਧਿਰ ਨੇ ਦੂਸਰੀ ਧਿਰ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ l ਸੂਚਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਖਾਸੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਐਮਰਜੈਂਸੀ ਚੋਂ ਬਾਹਰ ਕੱਢਿਆ l
ਜਾਣਕਾਰੀ ਮੁਤਾਬਕ ਅਮਰਪੁਰਾ ਇਲਾਕੇ ਵਿੱਚ ਬੇਟੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ l ਅਮਰਪੁਰਾ ਦੇ ਓਮ ਪ੍ਰਕਾਸ਼ ਨੇ ਦੱਸਿਆ ਕਿ ਪਵਨ ਕੁਮਾਰ ਨਾਮ ਦੇ ਨੌਜਵਾਨ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਦੀ ਬੇਟੀ ਦਾ ਰਿਸ਼ਤਾ ਮੰਗ ਰਹੇ ਸਨ l ਪਵਨ ਉਨ੍ਹਾਂ ਦੇ ਘਰ ਦੇ ਕੋਲ ਹੀ ਰਹਿੰਦਾ ਹੈ l ਰਿਸ਼ਤੇ ਵੱਲੋਂ ਮਨਾ ਕਰਨ ਤੇ ਦੋਵਾਂ ਧਿਰਾਂ ਵਿਚਕਾਰ ਰੰਜਿਸ਼ ਪੈਦਾ ਹੋ ਗਈ l
ਸੋਮਵਾਰ ਨੂੰ ਦੂਸਰੀ ਧਿਰ ਨੇ ਓਮ ਪ੍ਰਕਾਸ਼ ਦੇ ਘਰ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂl ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਬੇਟੇ ਨੂੰ ਫੱਟੜ ਕਰ ਦਿੱਤਾ l ਉਧਰੋਂ ਦੂਸਰੀ ਧਿਰ ਦੇ ਅਮਨ ਨੇ ਦੋਸ਼ ਲਗਾਇਆ ਕਿ ਦੋਵਾਂ ਧਿਰਾਂ ਵਿਚਕਾਰ ਰੰਜਿਸ਼ ਹੈ ਅਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਆ ਕੇ ਅਮਨ, ਉਸ ਦੀ ਮਾਤਾ ਪਠਾਣੀ ਅਤੇ ਭੈਣ ਨੀਤੂ ਨੂੰ ਫੱਟੜ ਕਰ ਦਿੱਤਾ l