ਪਠਾਨਕੋਟ, ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਚੱਕੀ ਦਰਿਆ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਚੈੱਕ ਡੈਮ ਕਾਰਨ ਪੰਜਾਬ ਦੇ ਹਰਿਆਲ ਪਿੰਡ ਦੇ ਦਰਿਆ ਕਿਨਾਰੇ ਦੀਆਂ ਜ਼ਮੀਨਾਂ ਖੁਰਨੀਆਂ ਸ਼ੁਰੂ ਹੋ ਗਈਆਂ ਹਨ ਜਦ ਕਿ ਡਰੇਨੇਜ ਵਿਭਾਗ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ’ਤੇ ਸੜਕ ਨੂੰ ਚਾਰਮਾਰਗੀ ਕਰਨ ਲਈ ਬਣਾਇਆ ਜਾ ਰਿਹਾ ਪੁਲ ਅਤੇ ਰੇਲਵੇ ਦੇ ਨਿਰਮਾਣ ਅਧੀਨ ਪੁਲ ਨੂੰ ਰੁੜ੍ਹਨ ਤੋਂ ਬਚਾਉਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਚੈੱਕ ਡੈਮ ਬਣਾਇਆ ਹੈ। ਬੀਤੀ 11 ਅਗਸਤ ਨੂੰ ਜਦ ਚੱਕੀ ਦਰਿਆ ਵਿੱਚ 28 ਹਜ਼ਾਰ 200 ਕਿਊਸਿਕ ਪਾਣੀ ਆ ਜਾਣ ਕਾਰਨ ਹੜ੍ਹ ਆ ਗਿਆ ਸੀ ਜਿਸ ਕਾਰਨ ਪਾਣੀ ਨੇ ਚੈੱਕ ਡੈਮ ਦੇ ਹੇਠਾਂ ਪੈਂਦੀ ਹਰਿਆਲ ਪਿੰਡ ਦੀ ਜ਼ਮੀਨ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਚੱਕੀ ਦਰਿਆ ਦਾ ਅੱਧਾ ਹਿੱਸਾ ਪੰਜਾਬ ਵਿੱਚ ਪੈਂਦਾ ਹੈ ਅਤੇ ਅੱਧਾ ਹਿੱਸਾ ਹਿਮਾਚਲ ਵਿੱਚ। ਇਸ ਚੈੱਕ ਡੈਮ ਤੋਂ ਲੰਘਣ ਵਾਲੇ ਪਾਣੀ ਕਾਰਨ ਪੰਜਾਬ ਖੇਤਰ ਦੀ ਉਪਜਾਊ ਜ਼ਮੀਨ ਨੂੰ ਖੋਰਾ ਲੱਗ ਚੁੱਕਾ ਹੈ। ਜੇ ਪੰਜਾਬ ਦੇ ਡਰੇਨੇਜ ਵਿਭਾਗ ਨੇ ਜਲਦੀ ਹੀ ਕੋਈ ਕਦਮ ਨਾ ਚੁੱਕਿਆ ਤਾਂ ਇਹ ਸਾਰੀ ਜ਼ਮੀਨ ਮੌਨਸੂਨ ਸੀਜ਼ਨ ਦੌਰਾਨ ਆਉਣ ਵਾਲੇ ਹੜ੍ਹਾਂ ਦੀ ਭੇਟ ਚੜ੍ਹਨ ਦਾ ਖ਼ਦਸ਼ਾ ਹੈ। ਹਰਿਆਲ ਵਾਸੀ ਪ੍ਰਮੋਦ ਸਿੰਘ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਆਪਣੇ ਪੁਲਾਂ ਨੂੰ ਸੁਰੱਖਿਅਤ ਕਰਨ ਲਈ 100 ਕਰੋੜ ਦਾ ਚੈਕ ਡੈਮ ਤਾਂ ਬਣਾ ਦਿੱਤਾ ਪਰ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਚੈਕ ਡੈਮ ਤੋਂ ਲੰਘਣ ਵਾਲਾ ਹੜ੍ਹਾਂ ਦਾ ਪਾਣੀ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਰੋੜ੍ਹ ਕੇ ਲੈ ਜਾਵੇਗਾ। ਉਨ੍ਹਾਂ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਰੁੜ੍ਹ ਰਹੀਆਂ ਜ਼ਮੀਨਾਂ ਨੂੰ ਸੁਰੱਖਿਅਤ ਕੀਤਾ ਜਾਵੇ।
Related Posts
ਪਿੰਡਾਂ ’ਚ ਸਰਬਸੰਮਤੀ ਨਾਲ ਸਰਪੰਚ ਬਣਨ ਲਈ ਲੱਗਣ ਲੱਗੀਆਂ ਬੋਲੀਆਂ
ਸ੍ਰੀ ਮੁਕਤਸਰ ਸਾਹਿਬ, ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਮਾਹੌਲ ਭਖ਼ ਗਿਆ ਹੈ।…
ਤੇਜ਼ ਮੀਂਹ ਤੇ ਠੰਡੀਆਂ ਹਵਾਵਾਂ ਨੇ ਸੋਨੇ ਵਰਗੀ ਫ਼ਸਲ ਦਾ ਕੀਤਾ ਬੁਰਾ ਹਾਲ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ
ਤਰਨਤਾਰਨ- ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਭਰ ’ਚ ਮੌਸਮ ’ਚ ਆ ਰਹੀ ਅਚਾਨਕ ਤਬਦੀਲੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ…
ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਤਿੰਨ ਲੋਕ ਹੋਏ ਜ਼ਖਮੀ
ਟਾਂਡਾ ਉੜਮੁੜ- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਪਿੰਡ ਕੁਰਾਲਾ ਨਜ਼ਦੀਕ ਸ਼ੁੱਕਰਵਾਰ ਸਵੇਰੇ ਦੋ ਕਾਰਾਂ ਦੀ ਹੋਈ ਟੱਕਰ ਦੌਰਾਨ ਕਾਰ ਸਵਾਰ 3…