ਨਵੀਂ ਦਿੱਲੀ : ਫਿਲਹਾਲ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚ ਖੇਡੇ ਜਾ ਚੁੱਕੇ ਹਨ। ਦੋ ਮੈਚਾਂ ਤੋਂ ਬਾਅਦ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਤੀਜਾ ਮੈਚ ਉੱਥੇ ਹੋਣਾ ਹੈ, ਜਿੱਥੇ ਆਸਟ੍ਰੇਲੀਆ ਦਾ ਦਬਦਬਾ ਹੈ ਤੇ ਭਾਰਤ ਨੇ ਪਿਛਲੇ ਦੌਰੇ ‘ਤੇ ਇੱਥੇ ਉਸ ਨੂੰ ਹਰ ਚੁੱਕਿਆ ਹੈ। ਇਹ ਮੈਦਾਨ ਬ੍ਰਿਸਬੇਨ ਦਾ ਗਾਬਾ ਹੈ। ਪਿਛਲੀ ਵਾਰ ਗਾਬਾ ਵਿਚ ਫੈਸਲਾਕੁੰਨ ਮੈਚ ਖੇਡਿਆ ਗਿਆ ਸੀ, ਜਿਸ ’ਚ ਭਾਰਤ ਨੇ ਜਿੱਤ ਦਰਜ ਕਰ ਕੇ ਲੜੀ ਜਿੱਤੀ ਸੀ।
ਇਸ ਵਾਰ ਵੀ ਗਾਬਾ ਦੀ ਲੜਾਈ ਆਸਾਨ ਨਹੀਂ ਰਹਿਣ ਵਾਲੀ। ਇਸ ਮੈਦਾਨ ‘ਤੇ ਆਸਟ੍ਰੇਲੀਆ ਦਾ ਦਬਦਬਾ ਹੈ ਤੇ ਭਾਰਤ ਨੇ ਇਸ ਮੈਦਾਨ ‘ਤੇ ਸਿਰਫ ਇਕ ਮੈਚ ਜਿੱਤਿਆ ਹੈ। ਸੀਰੀਜ਼ ‘ਚ ਲੀਡ ਲੈਣ ਲਈ ਬੇਤਾਬ ਦੋਵੇਂ ਟੀਮਾਂ ਇਸ ਮੈਚ ‘ਤੇ ਫੋਕਸ ਹਨ ਤੇ ਪ੍ਰਸ਼ੰਸਕ ਵੀ ਇਸ ਮੈਚ ਦਾ ਇੰਤਜ਼ਾਰ ਕਰ ਰਹੇ ਹਨ। ਇਸ ਲਈ ਪ੍ਰਸ਼ੰਸਕਾਂ ਨੂੰ ਹੁਣ ਆਪਣਾ ਸਮਾਂ ਬਦਲਣਾ ਹੋਵੇਗਾ। ਬ੍ਰਿਸਬੇਨ ‘ਚ ਹੋਣ ਵਾਲੇ ਤੀਜੇ ਟੈਸਟ ਮੈਚ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਜਾਣੋ ਇਸ ਮੈਚ ਦੀ ਪੂਰੀ ਜਾਣਕਾਰੀ।
ਕਦੋਂ ਖੇਡਿਆ ਜਾਵੇਗਾ ਤੀਜਾ ਟੈਸਟ ਮੈਚ?
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ 14 ਤੋਂ 18 ਦਸੰਬਰ ਤਕ ਖੇਡਿਆ ਜਾਵੇਗਾ।
ਕਿੱਥੇ ਖੇਡਿਆ ਜਾਵੇਗਾ ਮੈਚ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ ‘ਚ ਖੇਡਿਆ ਜਾਵੇਗਾ।
ਕਿਸ ਸਮੇਂ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ?
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5:50 ਵਜੇ ਸ਼ੁਰੂ ਹੋਵੇਗਾ, ਜਦੋਂਕਿ ਟਾਸ ਸਵੇਰੇ 5:20 ਵਜੇ ਹੋਵੇਗੀ।
ਕਿੱਥੇ ਦੇਖ ਸਕਦੇ ਹੋ ਲਾਈਵ ਟੈਲੀਕਾਸਟ?
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਸਟਾਰ ਸਪੋਰਟਸ ਚੈਨਲਾਂ ‘ਤੇ ਲਾਈਵ ਦੇਖਿਆ ਜਾ ਸਕਦਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਦੀ ਲਾਈਵ ਸਟ੍ਰੀਮਿੰਗ ਡਿਜ਼ਨੀ-ਹੌਟਸਟਾਰ ਐਪ ‘ਤੇ ਦੇਖੀ ਜਾ ਸਕਦੀ ਹੈ।