ਅਬੋਹਰ : ਅਬੋਹਰ ਦੀ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਿੰਡ ਕਰਮ ਪੱਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ ਹੈ। ਜਦਕਿ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ 16 ਸਾਲਾ ਲੜਕੀ 28 ਜੁਲਾਈ ਨੂੰ ਘਰੋਂ ਲਾਪਤਾ ਹੋ ਗਈ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਪਿੰਡ ਕਰਮ ਪੱਟੀ ਦਾ ਰਹਿਣ ਵਾਲਾ ਵਿਜੇ ਨਾਂ ਦਾ ਨੌਜਵਾਨ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਜਿਸਦੀ ਸ਼ਿਕਾਇਤ ਉਨ੍ਹਾ ਨੇ ਪੁਲਿਸ ਕੋਲ ਦਰਜ ਕਰਵਾਈ। ਦੂਜੇ ਪਾਸੇ ਲੜਕੀ ਦਾ ਦੋਸ਼ ਹੈ ਕਿ ਵਿਜੇ ਉਸ ਨੂੰ ਹਿਮਾਚਲ ਲੈ ਗਿਆ ਸੀ ਅਤੇ ਨੌਕਰੀ ਦਾ ਵਾਅਦਾ ਕੀਤਾ ਸੀ। ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੁਲਜ਼ਮ 2 ਅਗਸਤ ਨੂੰ ਉਸ ਨੂੰ ਥਾਣੇ ਛੱਡ ਗਿਆ ਸੀ। ਪਰਿਵਾਰਕ ਮੈਂਬਰ ਲੜਕੀ ਦੀ ਮੈਡੀਕਲ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ।
Related Posts
ਫਿਰੋਜ਼ਪੁਰ ‘ਚ ਸਰਹੱਦ ‘ਤੇ ਉੱਡਦੇ ਪਾਕਿ ਡਰੋਨ ਨੇ ਸੁੱਟੀ ਕਰੋੜਾਂ ਦੀ ਹੈਰੋਇਨ, ਪਿਸਤੌਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ
ਫਿਰੋਜ਼ਪੁਰ-ਫਿਰੋਜ਼ਪੁਰ ਸੈਕਟਰ ਦੀ ਬੀ. ਓ. ਪੀ. ਮੈਗਾਵਾਟ ਉੱਤਰ ਦੇ ਇਲਾਕੇ ‘ਚ ਬੀਤੀ ਰਾਤ ਬੀ. ਐੱਸ. ਐੱਫ. ਜਵਾਨਾਂ ਨੇ ਪਾਕਿਸਤਾਨ ਵਾਲੇ…
ਸ਼ਿਖਰ ਧਵਨ ਨੇ ਸੰਨਿਆਸ ਦਾ ਕੀਤਾ ਐਲਾਨ, ਨਹੀਂ ਖੇਡਣਗੇ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ
ਨਵੀਂ ਦਿੱਲੀ: ਭਾਰਤੀ ਟੀਮ ਲਈ ਲੰਬੇ ਸਮੇਂ ਤੱਕ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ(Shikhar Dhawan) ਨੇ ਸ਼ਨੀਵਾਰ ਨੂੰ…
-30 ਡਿਗਰੀ ‘ਚ ਵੀ ਫ਼ੌਜੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ, ਪੰਜਾਬੀ ਗਾਣੇ ‘ਤੇ ਨੱਚਦੇ ਮਨਾਇਆ ਨਵਾਂ ਸਾਲ
ਨੈਸ਼ਨਲ ਡੈਸਕ- ਭਾਰਤੀ ਫ਼ੌਜ ਦੇ ਜਵਾਨ ਹਰ ਮਾਹੌਲ ਵਿਚ ਰਹਿ ਕੇ ਖੁਸ਼ੀ ਲੱਭ ਹੀ ਲੈਂਦੇ ਹਨ। ਸਾਡੇ ਫ਼ੌਜੀ ਵੀਰ ਦੇਸ਼…