ਸੁਨਾਮ ਊਧਮ ਸਿੰਘ ਵਾਲਾ, 21 ਅਗਸਤ – ਸਕੱਤਰ ਪੰਜਾਬ ਸਰਕਾਰ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਐਂਡ ਜਸਟਿਸ ਵਲੋਂ ਨੇੜਲੇ ਪਿੰਡ ਅਕਾਲਗੜ੍ਹ ਦੇ ਐਡਵੋਕੇਟ ਪ੍ਰਨੀਤ ਸਿੰਘ ਪੰਧੇਰ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। ਐਡਵੋਕੇਟ ਪ੍ਰਨੀਤ ਸਿੰਘ ਪੰਧੇਰ ਨੇ ਆਪਣੀ ਇਸ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਪ੍ਰਨੀਤ ਸਿੰਘ ਪੰਧੇਰ ਸਾਬਕਾ ਏ.ਆਈ.ਜੀ, ਪ੍ਰਧਾਨ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਅਤੇ ਪ੍ਰਧਾਨ ਜ਼ਿਲ੍ਹਾ ਸਪੋਰਟਸ ਵਿੰਗ ਆਦਮੀ ਪਾਰਟੀ ਮੁਹਾਲੀ ਸਰਬਜੀਤ ਸਿੰਘ ਪੰਧੇਰ ਦੇ ਪੁੱਤਰ ਹਨ।
Related Posts
ਕੈਪਟਨ ਦੇ ਕਰੀਬੀ ਰਹੇ ਸੰਦੀਪ ਸੰਧੂ ਤੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ
ਲੁਧਿਆਣਾ -ਸਟਰੀਟ ਲਾਈਟ ਘਪਲੇ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਾਬਕਾ ਓ.…
ਤਾਮਿਲਨਾਡੂ ‘ਚ ਮੀਂਹ ਦਾ ਕਹਿਰ, 5 ਮੌਤਾਂ
ਚੇਨਈ, 9 ਨਵੰਬਰ (ਦਲਜੀਤ ਸਿੰਘ)- ਤਾਮਿਲਨਾਡੂ ‘ਚ ਮੀਂਹ ਕਾਰਨ 5 ਮੌਤਾਂ ਅਤੇ 538 ਝੁੱਗੀਆਂ ਨੁਕਸਾਨੀਆਂ ਗਈਆਂ ਹਨ | ਜ਼ਿਕਰਯੋਗ ਹੈ…
ਸੁਖਬੀਰ ਬਾਦਲ ਦੀ ਆਮਦ ਉਪਰੰਤ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਚੋਣ ਲੜਨ ਲਈ ਹੋਏ ਤਿਆਰ
ਚੰਡੀਗੜ੍ਹ,4 ਸਤੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਅਹਿਮ ਐਲਾਨ ਕਰਦੇ ਹੋਏ ਨੌਜਵਾਨ ਆਗੂ…