ਨਵੀਂ ਦਿੱਲੀ : ਪੈਰਿਸ ਓਲੰਪਿਕ-2024 ਦਾ ਸੱਤਵਾਂ ਦਿਨ ਭਾਰਤ ਲਈ ਬਹੁਤ ਅਹਿਮ ਰਹਿਣ ਵਾਲਾ ਹੈ। ਹੁਣ ਤਕ ਭਾਰਤ ਨੇ ਕੁੱਲ 3 ਤਗਮੇ ਜਿੱਤੇ ਹਨ। ਨਿਸ਼ਾਨੇਬਾਜ਼ੀ ਵਿਚ ਸਵਪਨੀਲ ਕੁਸਾਲੇ ਨੇ ਛੇਵੇਂ ਦਿਨ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਤੋਂ ਪਹਿਲਾਂ ਸਟਾਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਵੀ ਨਿਸ਼ਾਨੇਬਾਜ਼ੀ ਵਿਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਅੱਜ ਦੋ ਹੋਰ ਤਗਮੇ ਮਿਲਣ ਦੀ ਉਮੀਦ ਹੈ। ਮਨੂੰ ਭਾਕਰ ਦੁਪਹਿਰ 12:30 ਵਜੇ ਤੋਂ 25 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਹਿੱਸਾ ਲਵੇਗੀ। ਇਸ ਈਵੈਂਟ ਵਿਚ ਉਨ੍ਹਾਂ ਨਾਲ ਈਸ਼ਾ ਸਿੰਘ ਵੀ ਭਾਗ ਲਵੇਗੀ। ਮਨੂੰ ਦੀ ਨਜ਼ਰ ਮੈਡਲ ਦੀ ਹੈਟ੍ਰਿਕ ‘ਤੇ ਹੋਵੇਗੀ। ਪੈਰਿਸ ਓਲੰਪਿਕ 2024 ‘ਚ ਭਾਰਤੀ ਸ਼ਟਲਰ ਲਕਸ਼ਯ ਸੇਨ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਸ ਦਾ ਸਾਹਮਣਾ ਕੁਆਰਟਰ ਫਾਈਨਲ ਮੈਚ ਵਿਚ ਤਾਈਵਾਨ ਦੇ ਸ਼ਟਲਰ ਚੋਊ ਟਿਨ ਚੇਨ ਨਾਲ ਹੋਵੇਗਾ ਅਤੇ ਉਸ ਨੂੰ ਹਰਾ ਕੇ ਉਹ ਸੈਮੀਫਾਈਨਲ ਵਿਚ ਪਹੁੰਚਣਾ ਚਾਹੇਗਾ
Olympics 2024 Day 7 : ਮਨੂ ਭਾਕਰ ਲਾਵੇਗੀ ਤੀਜੇ ਤਗਮੇ ਲਈ ਨਿਸ਼ਾਨਾ, ਲਕਸ਼ਯ ਸੇਨ ਤੋਂ ਵੀ ਦੇਸ਼ ਨੂੰ ਤਗਮੇ ਦੀ ਉਮੀਦ
