ਹਰਸਿਮਰਤ ਕੌਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਹੋਰ ਸਿੱਖ ਤਖਤਾਂ ਨਾਲ ਜੋੜਨ ਦੀ ਕੀਤੀ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਹੋਰਨਾਂ ਤਖਤਾਂ ਨਾਲ ਜੋੜਨ ਦੀ ਅਪੀਲ ਕੀਤੀ ਹੈ।

ਬਾਦਲ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਹਾਲਾਂਕਿ ਰਾਮਾ ਮੰਡੀ ਤਲਵੰਡੀ ਸਾਬੋ ਵਿਚ ਸੰਪਰਕ ਸਥਾਪਿਤ ਕਰਨ ਲਈ 2014 ਵਿਚ ਸਰਵੇਖਣ ਕੀਤਾ ਗਿਆ ਸੀ ਪਰ ਇਸ ’ਤੇ ਅਜੇ ਵੀ ਕੰਮ ਸ਼ੁਰੂ ਹੋਣਾ ਬਾਕੀ ਹੈ।

ਉਨ੍ਹਾਂ ਉਤਰਾਖੰਡ ਵਿਚ ਨਾਨਕਮੱਤਾ ਸਾਹਿਬ ਨੂੰ ਪੰਜਾਬ ਨਾਲ ਜੋੜਨ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨਾਲ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੂੰ ਸੁਵਿਧਾ ਹੋਵੇਗੀ। ਉਨ੍ਹਾਂ ਫਿਰੋਜ਼ਪੁਰ ਜਨਤਾ ਐਕਸਪ੍ਰੈਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ। 50 ਸਾਲਾਂ ਤੋਂ ਚੱਲ ਰਹੀ ਸੀ ਪਰ ਕੋਵਿਡ ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ। ਹਰਸਿਮਰਤ ਬਾਦਲ ਨੇ ਅਜਮੇਰ ਜੈਪੁਰ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ, ਤ੍ਰਿਪੁਰਾ ਸੁੰਦਰੀ ਐਕਸਪ੍ਰੈਸ, ਅਹਿਮਦਾਬਾਦ ਵੈਸ਼ਨੂੰ ਦੇਵੀ-ਕੱਟੜਾ ਐਕਸਪ੍ਰੈਸ ਅਤੇ ਅਜਮੇਰ-ਰਾਮੇਸ਼ਵਰਮ ਹਮਸਫਰ ਐਕਸਪ੍ਰੈਸ ਸਮੇਤ ਵੱਖ ਵੱਖ ਟ੍ਰੇਨਾਂ ਦੇ ਰਾਮਾ ਮੰਡੀ ਵਿਚ ਰੋਕਣ ਦੀ ਵੀ ਮੰਗ ਕੀਤੀ।

Leave a Reply

Your email address will not be published. Required fields are marked *