ਸਪੋਰਟਸ ਡੈਸਕ- ਏਸ਼ੀਆਈ ਖੇਡਾਂ ਦੇ ਕ੍ਰਿਕਟ ਦੇ ਟੀ20 ਫਾਰਮੈਟ ਦਾ ਫਾਈਨਲ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡਿਆ ਗਿਆ।ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਹੈ ਤੇ ਸ਼੍ਰੀਲੰਕਾ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਦੀਆਂ 46 ਦੌੜਾਂ ਤੇ ਜੇਮਿਮਾ ਰੋਡ੍ਰਿਗੇਜ ਦੀਆਂ 42 ਦੌੜਾਂ ਦੀ ਬਦੌਲਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 117 ਦੌੜਾਂ ਦਾ ਟੀਚਾ ਦਿੱਤਾ। ਸਮ੍ਰਿਤੀ ਤੇ ਜੇਮਿਮਾ ਤੋਂ ਇਲਾਵਾ ਸ਼ੇਫਾਲੀ ਵਰਮਾ ਨੇ 9 ਦੌੜਾਂ, ਰਿਚਾ ਘੋਸ਼ ਨੇ 9 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ ਨੇ 2 ਦੌੜਾਂ, ਪੂਜਾ ਵਸਤਰਾਕਾਰ ਨੇ 2 ਦੌੜਾਂ, ਦੀਪਤੀ ਸ਼ਰਮਾ ਨੇ 1 ਦੌੜ ਤੇ ਅਮਨਜੋਤ ਕੌਰ ਨੇ 1 ਦੌੜ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾ ਲਈ ਉਦੇਸ਼ਿਕਾ ਪ੍ਰਬੋਧਿਨੀ ਨੇ 2, ਸੁਗੰਦਿਕਾ ਕੁਮਾਰੀ ਨੇ 2 ਤੇ ਇਨੋਕਾ ਰਨਵੀਰਾ ਨੇ 2 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 97 ਦੌੜਾਂ ਹੀ ਬਣਾ ਸਕੀ ਤੇ 19 ਦੌੜਾਂ ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਹਸਿਨੀ ਪਰੇਰਾ ਨੇ 25, ਨਿਲਾਕਸ਼ੀ ਡਿਸਿਲਵਾ ਨੇ 23, ਓਸ਼ਾਦੀ ਰਣਸਿੰਘੇ ਨੇ 19 ਦੌੜਾਂ, ਚਮਾਰੀ ਅੱਟਾਪੱਟੂ ਨੇ 12 ਦੌੜਾਂ, ਅਨੁਸ਼ਕਾ ਸੰਜੀਵਨੀ ਨੇ 1 ਦੌੜ, ਵਿਸ਼ਮੀ ਗੁਣਰਤਨੇ ਨੇ 0 ਦੌੜ, ਕਵਿਸ਼ਾ ਦਿਲਹਾਰੀ ਨੇ 5 ਦੌੜਾਂ ਤੇ ਸੁਗੰਦਿਕਾ ਕੁਮਾਰੀ ਨੇ 5 ਦੌੜਾਂ ਬਣਾਈਆਂ। ਭਾਰਤ ਲਈ ਦੀਪਤੀ ਸ਼ਰਮਾ ਨੇ 1, ਪੂਜਾ ਵਸਤਰਾਕਾਰ ਨੇ 1, ਤਿਤਾਸ ਸੰਧੂ ਨੇ 3, ਰਾਜੇਸ਼ਵਰੀ ਗਾਇਕਵਾੜ ਨੇ 1 ਤੇ ਦੇਵਿਕਾ ਵੈਦਿਆ ਨੇ 1 ਵਿਕਟਾਂ ਲਈਆਂ।