ਬਲਰਾਮਪੁਰ- ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਦੇਹਾਤ ਖੇਤਰ ‘ਚ ਵੀਰਵਾਰ ਦੀ ਸਵੇਰ ਨੂੰ ਯਾਤਰੀਆਂ ਨਾਲ ਭਰੀ ਇਕ ਰੋਡਵੇਜ਼ ਬੱਸ ਬੇਕਾਬੂ ਹੋ ਕੇ ਖੱਡ ‘ਚ ਪਲਟ ਗਈ। ਇਸ ਹਾਦਸੇ ਵਿਚ ਇਕ ਸਿਹਤ ਕਰਮੀ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਯਾਤਰੀਆਂ ਨੂੰ ਲੈ ਕੇ ਕਾਨਪੁਰ ਤੋਂ ਤੁਲਸੀਪੁਰ ਆ ਰਹੀ ਰੋਡਵੇਜ਼ ਬੱਸ ਅੱਜ ਕੁਆਨੋ ਪੁਲ ਨੇੜੇ ਬੇਕਾਬੂ ਹੋ ਕੇ ਖੱਡ ‘ਚ ਪਲਟ ਗਈ।
UP ‘ਚ ਬੇਕਾਬੂ ਬੱਸ ਖੱਡ ‘ਚ ਪਲਟੀ, ਇਕ ਦੀ ਮੌਤ, 17 ਜ਼ਖ਼ਮੀ
