ਨਵੀਂ ਦਿੱਲੀ, 11 ਅਕਤੂਬਰ (ਦਲਜੀਤ ਸਿੰਘ)- ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਬਹੁਤੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਘਾਟ ਹੈ ਙ ਉਨ੍ਹਾਂ ਦੱਸਿਆ ਕਿ ਸਟਾਕ ਸਿਰਫ 2-3 ਦਿਨਾਂ ਲਈ ਬਚਿਆ ਹੈ ਙ ਐਨ.ਟੀ.ਪੀ.ਸੀ. ਨੇ ਆਪਣੇ ਪਲਾਂਟਾਂ ਦੀ ਉਤਪਾਦਨ ਸਮਰੱਥਾ ਨੂੰ 55%ਤੱਕ ਸੀਮਤ ਕਰ ਦਿੱਤਾ ਹੈ ਙ ਜੈਨ ਦਾ ਕਹਿਣਾ ਸੀ ਕਿ ਪਹਿਲਾਂ ਸਾਨੂੰ 4000 ਮੈਗਾਵਾਟ ਬਿਜਲੀ ਮਿਲਦੀ ਸੀ, ਪਰ ਹੁਣ ਸਾਨੂੰ ਇਸ ਦਾ ਅੱਧਾ ਹਿੱਸਾ ਵੀ ਨਹੀਂ ਮਿਲ ਰਿਹਾ ਙ
ਬਹੁਤੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਘਾਟ : ਸਤੇਂਦਰ ਜੈਨ
