ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਟ੍ਰੇਨ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ‘ਚ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਕਰੀਬ 20 ਯਾਤਰੀ ਜ਼ਖਮੀ ਹੋ ਗਏ। ਕੁੱਲ ਜ਼ਖ਼ਮੀਆਂ ਵਿੱਚੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਹਾਲਾਂਕਿ ਕੁਝ ਯਾਤਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੋਮਵਾਰ ਰਾਤ ਹਾਵੜਾ ਤੋਂ ਰਵਾਨਾ ਹੋਈ ਇਹ ਟਰੇਨ ਮੰਗਲਵਾਰ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਪੀਆਰਓ ਨੇ ਦੱਸਿਆ ਕਿ ਯਾਤਰੀਆਂ ਨੂੰ ਭੇਜਣ ਲਈ ਰੇਲਗੱਡੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਝਾਰਖੰਡ ‘ਚ ਵੱਡਾ ਰੇਲ ਹਾਦਸਾ, ਮੁੰਬਈ-ਹਾਵੜਾ ਮੇਲ ਪਟੜੀ ਤੋਂ ਉਤਰੀ, 2 ਯਾਤਰੀ ਦੀ ਮੌਤ, ਕਈ ਜ਼ਖਮੀ
