ਮਹਿਲ ਕਲਾਂ, 8 ਜੁਲਾਈ- ਪ੍ਰਸਿੱਧ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਐੱਸ.ਵਾਈ.ਐਲ. ‘ਤੇ ਭਾਰਤ ‘ਚ ਬੈਨ ਲਗਾਉਣ ਤੋਂ ਬਾਅਦ ਹੁਣ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਵੀ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ।
ਬੀਤੀ 2 ਜੁਲਾਈ ਨੂੰ ਰਿਲੀਜ਼ ਕੀਤੇ ਗਏ ਇਸ ਗੀਤ ‘ਚ ਗਾਇਕ ਕੰਵਰ ਗਰੇਵਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ, ਇਸ ਗੀਤ ਨੂੰ ਹੁਣ ਤੱਕ ਸਾਢੇ 7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।