ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਇਕ ਵੱਡਾ ਹਾਦਸਾ ਹੋ ਗਿਆ ਹੈ। ਨੋਇਡਾ ਦੇ ਸੈਕਟਰ 21 ‘ਚ ਕੰਧ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਬਿਜਲੀ ਘਰ ਦੇ ਸਾਹਮਣੇ ਜਲਵਾਯੂ ਬਿਹਾਰ ‘ਚ ਇਹ ਕੰਧ ਡਿੱਗੀ ਹੈ। ਤਕਰੀਬਨ 5-6 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਹੈ।
ਨੋਇਡਾ ‘ਚ ਵੱਡਾ ਹਾਦਸਾ, ਸੈਕਟਰ 21 ‘ਚ ਕੰਧ ਡਿੱਗਣ ਨਾਲ 4 ਲੋਕਾਂ ਦੀ ਮੌਤ
