ਚੰਡੀਗੜ੍ਹ : ਪੰਜਾਬ ‘ਚ ਸੋਨੇ ਤੇ ਲੋਹੇ ਦੇ ਕਾਰੋਬਾਰ ‘ਚ ਵੱਡੀ ਟੈਕਸ ਚੋਰੀ ਹੋ ਰਹੀ ਹੈ। 5337 ਕਰੋੜ ਰੁਪਏ ਦੇ ਜਾਅਲੀ ਬਿੱਲ ਬਣਾ ਕੇ ਲੋਕ ਚੂਨਾ ਲਗਾ ਰਹੇ ਸੀ। ਇਹ ਖੁਲਾਸਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ 11 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਦੱਸਿਆ ਕਿ ਇਹ ਟੈਕਸ ਚੋਰੀ ਲੁਧਿਆਣਾ ਤੇ ਅੰਮ੍ਰਿਤਸਰ ‘ਚ ਹੋ ਰਹੀ ਸੀ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਫਰਮ ਨੂੰ ਆਧਾਰ ਨਾਲ ਲਿੰਕ ਕਰ ਕੇ ਰਜਿਸਟਰ ਕੀਤਾ ਜਾਵੇਗਾ।
ਪੰਜਾਬ ‘ਚ ਸੋਨੇ ਤੇ ਲੋਹੇ ਦੇ ਕਾਰੋਬਾਰ ‘ਚ ਹੋ ਰਹੀ ਵੱਡੀ ਟੈਕਸ ਚੋਰੀ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਹੈਰਾਨਕੁਨ ਖੁਲਾਸਾ
