ਜ਼ੀਰਕਪੁਰ, ਪਟਿਆਲਾ-ਜ਼ੀਰਕਪੁਰ ਸੜਕ, ਅੰਬਾਲਾ-ਚੰਡੀਗੜ੍ਹ ਸੜਕ ਤੋਂ ਇਲਾਵਾ ਕਾਲਕਾ ਜਾਣ ਵਾਲੀ ਸੜਕ ’ਤੇ ਅੱਜ ਇਸ ਵੇਲੇ ਜਾਮ ਲੱਗਣ ਕਾਰਨ ਵੱਡੀ ਗਿਣਤੀ ਲੋਕ ਪ੍ਰੇਸ਼ਾਨ ਹੋਏ। ਇਸ ਜਾਮ ਕਾਰਨ ਪਟਿਆਲਾ ਤੋਂ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਜਾਮ ਦਾ ਕਾਰਨ ਮੈਕਡੋਨਲਡ ਚੌਕ, ਸਿੰਘਪੁਰਾ ਚੌਕ ਤੇ ਬਲਟਾਣਾ ਨੇੜੇ ਫਲਾਈਓਵਰ ਦੀ ਉਸਾਰੀ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਂਹ ਦਾ ਪਾਣੀ ਭਰਨ ਕਾਰਨ ਵੀ ਜਾਮ ਲੱਗਦਾ ਰਹਿੰਦਾ ਹੈ। ਪਟਿਆਲਾ ਤੋਂ ਆਉਣ ਵਾਲੇ ਇਕ ਰਾਹਗੀਰ ਨੇ ਦੱਸਿਆ ਕਿ ਉਹ ਪੌਣਾ ਘੰਟਾ ਇਕ ਹੀ ਥਾਂ ’ਤੇ ਫਸੇ ਰਹੇ ਤੇ ਇਸ ਦੌਰਾਨ ਵੱਡਾ ਜਾਮ ਲੱਗ ਗਿਆ।
ਇਸ ਖੇਤਰ ਦੇ ਵਾਸੀਆਂ ਨੇ ਦੱਸਿਆ ਕਿ ਇਥੇ ਜਾਮ ਨਿੱਤ ਲਗਦਾ ਰਹਿੰਦਾ ਹੈ ਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਫੌਰੀ ਹੱਲ ਕੱਢਣਾ ਚਾਹੀਦਾ ਹੈ। ਇਸ ਜਾਮ ਕਾਰਨ ਰੋਜ਼ਾਨਾ ਡਿਊਟੀ ’ਤੇ ਸਮੇਂ ਸਿਰ ਪੁੱਜਣ ਵਾਲੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੁੰਦੀ ਹੈ।