ਚੰਡੀਗੜ੍ਹ, ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਲੋਕ ਸਭਾ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਬਜਟ ’ਤੇ ਬਹਿਸ ‘ਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ। ਚੰਨੀ ਨੇ ਕਿਹਾ, ‘‘ਬਿੱਟੂ ਜੀ, ਤੁਹਾਡੇ ਦਾਦਾ ਸ਼ਹੀਦ ਸਨ, ਪਰ ਉਹ ਉਦੋਂ ਮਰ ਗਏ ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ।’’ ਇਸ ਕਾਰਨ ਬਿੱਟੂ ਅਤੇ ਚੰਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਬਿੱਟੂ ਅਤੇ ਚੰਨੀ ਨੇ ਇਕ ਦੂਜੇ ਦੀਆਂ ਨਿੱਜੀ ਟਿੱਪਣੀਆਂ ਦਾ ਜਵਾਬ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ। ਬਿੱਟੂ ਨੇ ਕਿਹਾ, “ਮੇਰੇ ਦਾਦਾ ਬੇਅੰਤ ਸਿੰਘ ਦੇਸ਼ ਲਈ ਮਰੇ ਸਨ, ਕਾਂਗਰਸ ਲਈ ਨਹੀਂ।’’ ਬਿੱਟੂ ਨੇ ਕਿਹਾ, ‘‘ਚੰਨੀ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਆਦਮੀ ਹੈ।’’ ਉਨ੍ਹਾਂ ਕਿਹਾ, ‘‘ਹੈਰਾਨਗੀ ਹੈ ਕਿ ਉਸ ਕੋਲ ਸੂਬੇ ਦਾ ਸਭ ਤੋਂ ਅਮੀਰ ਆਦਮੀ ਬਣਨ ਲਈ ਪੈਸਾ ਕਿੱਥੋਂ ਆਇਆ।’’
Related Posts
ਸੰਸਦ ਮੈਂਬਰ ਸਾਹਨੀ ਨੇ ਕੇਂਦਰ ਤੋਂ ਪੰਜਾਬ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ
ਨਵੀਂ ਦਿੱਲੀ, ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿੱਚ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ ਨੂੰ 50…
ਮਹਾਰਾਸ਼ਟਰ ‘ਚ ਗਾਂ ਨੂੰ ‘ਰਾਜ ਮਾਤਾ’ ਐਲਾਨਿਆ, ਚੋਣਾਂ ਤੋਂ ਪਹਿਲਾਂ ਸ਼ਿੰਦੇ ਸਰਕਾਰ ਦਾ ਵੱਡਾ ਫੈਸਲਾ
ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ (Maharashtra Assembly Election 2024) ਤੋਂ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ (CM Eknath Shinde) ਦੀ…
ਪੰਜਾਬ ‘ਚ ‘ਆਪ’ ਨੂੰ ਵੱਡਾ ਝਟਕਾ, ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ ਭਾਜਪਾ ‘ਚ ਸ਼ਾਮਲ
ਜਲੰਧਰ : ਪੰਜਾਬ ਦੇ ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਭਾਜਪਾ ਵਿੱਚ ਸ਼ਾਮਲ…