ਮੁੰਬਈ, ਮੁੰਬਈ ਅਤੇ ਇਸ ਦੇ ਉਪਨਗਰਾਂ ’ਚ ਵੀਰਵਾਰ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਕੁਝ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਲੋਕਲ ਟਰੇਨਾਂ ਦੇ ਸੰਚਾਲਨ ‘ਚ ਵੀ ਦੇਰੀ ਹੋਈ। ਕੈਚਮੈਂਟ ਖੇਤਰਾਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵਿਹਾਰ ਅਤੇ ਮੋਦਕ ਸਾਗਰ ਝੀਲਾਂ ਓਵਰਫਲੋ ਹੋਣ ਲੱਗੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਨਾਲ, ਮਹਾਨਗਰ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਾਉਣ ਵਾਲੇ ਸੱਤ ਜਲ ਭੰਡਾਰਾਂ ਵਿੱਚੋਂ ਚਾਰ ਹੁਣ ਓਵਰਫਲੋ ਹੋ ਗਏ ਹਨ, ਜਿਸ ਨਾਲ ਸਮੁੱਚੇ ਪਾਣੀ ਦੇ ਭੰਡਾਰ ਵਿੱਚ ਸੁਧਾਰ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਵਿੱਚ ਸ਼ਹਿਰ ਅਤੇ ਉਪਨਗਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਮੁੰਬਈ ’ਚ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ
