ਚੰਡੀਗੜ੍ਹ, 12 ਅਗਸਤ (ਦਲਜੀਤ ਸਿੰਘ)- ਓਲੰਪਿਕ ‘ਚ ਖੇਡ ਕੇ ਪਰਤੇ ਖਿਡਾਰੀਆਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਂ ਇਕੱਲਾ-ਇਕੱਲਾ ਮੈਚ ਦੇਖਿਆ ਸੀ।
ਮੁੱਖ ਮੰਤਰੀ ਨੇ ਖਾਸ ਤੌਰ ਤੇ ਕਮਲਪ੍ਰੀਤ ਦਾ ਨਾਂਅ ਲੈਂਦਿਆ ਕਿਹਾ ਸਾਰੇ ਪਰਿਵਾਰ ਨੂੰ ਖਾਣਾ ਖੁਆਵਾਂਗਾ। ਕੈਪਟਨ ਨੇ ਕਿਹਾ ਸਾਰੇ ਖਿਡਾਰੀਆਂ ਨੂੰ ਖਾਣਾ ਆਪ ਬਣਾ ਕੇ ਖਵਾਵਾਂਗਾ।
ਮੁੱਖ ਮੰਤਰੀ ਨੇ ਕਿਹਾ ਜੋ ਵੀ ਖਿਡਾਰੀ ਚਾਹੁੰਦਾ ਉਸ ਨੂੰ ਨੌਕਰੀ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਸਹੂਲਤਾਂ ਵੀ ਮਿਲਣਗੀਆਂ। ਇੱਥੋਂ ਤਕ ਕਿ ਖਿਡਾਰੀਆਂ ਦੇ ਨਾਂਅ ‘ਤੇ ਸਕੂਲਾਂ ਦਾ ਨਾਮ ਰੱਖਿਆ ਜਾਵੇਗਾ। ਕੈਪਟਨ ਨੇ ਕਿਹਾ ਆਉਣ ਵਾਲੀ ਪੀੜ੍ਹੀ ਖਿਡਾਰੀਆਂ ਤੋਂ ਜਾਣੂ ਹੋਵੇਗੀ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਕੱਲ੍ਹ ਨੂੰ ਐਸਪੀ ਬਣਾਇਆ ਜਾਵੇਗਾ। ਜਦਕਿ ਬਾਕੀ ਖਿਡਾਰੀਆਂ ਨੂੰ ਏ ਗਰੇਡ ਨੌਕਰੀ ਦਿੱਤੀ ਜਾਵੇਗੀ।