ਅੰਮ੍ਰਿਤਸਰ : ਵੱਲਾ ਥਾਣੇ ਤੋਂ ਮਹਿਜ਼ ਸੌ ਗਜ਼ ਦੂਰ ਡਿਊਟੀ ’ਤੇ ਤਾਇਨਾਤ ਚਾਰ ਪੁਲਿਸ ਮੁਲਾਜ਼ਮਾਂ ਨੇ ਵੀਰਵਾਰ ਸ਼ਾਮ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਂਦੇ ਹੋਏ ਦੋ ਜਵਾਨ ਪੁਲਿਸ ਦੀ ਵਰਦੀ ਵਿਚ ਸਨ। ਨਾਲ ਲੱਗਦੇ ਮੇਜ਼ ’ਤੇ ਬੈਠੇ ਇੱਕ ਹੋਰ ਸ਼ਰਾਬੀ ਨੇ ਜਦੋਂ ਇਹ ਘਟਨਾ ਵੇਖੀ ਤਾਂ ਉਸ ਨੇ ਤੁਰੰਤ ਆਪਣਾ ਮੋਬਾਈਲ ਕੱਢ ਕੇ ਚਾਰਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਵੱਲੋਂ ਵਰਦੀ ਪਾ ਕੇ ਸ਼ਰਾਬ ਪੀਣਾ ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਗਿਆ ਹੈ। ਪਤਾ ਲੱਗਾ ਹੈ ਕਿ ਵੀਡੀਓ ਬਣਾਉਣ ਤੋਂ ਬਾਅਦ ਸ਼ਰਾਬੀ ਨੇ ਇਹ ਵੀਡੀਓ ਸਾਰੇ ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ। ਦੂਜੇ ਪਾਸੇ ਇਲਾਕਾ ਦੇ ਏਡੀਸੀਪੀ (3) ਨਵਜੋਤ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮਾਂ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤਾਂ ਇਹ ਸ਼ਰਮਨਾਕ ਹੈ।
ਅਹਾਤੇ ‘ਚ ਸ਼ਰਾਬ ਪੀਂਦੇ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ
