ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਜਲਦੀ ਹੀ ਸੜਕਾਂ ਦਾ ਪੈਚਵਰਕ ਕਰਨ ਦੇ ਪੁਰਾਣੇ ਝੰਜਟ ਤੋਂ ਛੁਟਕਾਰਾ ਪਾ ਲਵੇਗਾ ਕਿਉਂਕਿ ਜਲਦੀ ਹੀ ਸ਼ਹਿਰ ਦੀਆਂ ਸੜਕਾਂ ਦਾ ਪੈਚਵਰਕ ਮਸ਼ੀਨਾਂ ਰਾਹੀਂ ਹੀ ਕੀਤਾ ਜਾਵੇਗਾ। ਨਿਗਮ 1.99 ਕਰੋੜ ਰੁਪਏ ਦੀ ਲਾਗਤ ਨਾਲ ਜੈੱਟ ਪੈਚਰ ਮਸ਼ੀਨ ਕਿਰਾਏ ’ਤੇ ਲੈਣ ਜਾ ਰਿਹਾ ਹੈ, ਜੋ ਕੋਲਡ ਮਿਕਸ ਪੋਟ ਹੋਲ ਪੈਚਿੰਗ ਤਕਨੀਕ ਰਾਹੀਂ ਸੜਕਾਂ ਦਾ ਪੈਚਵਰਕ ਕਰੇਗੀ। ਜੇਕਰ ਮਸ਼ੀਨ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਪੂਰੇ ਸ਼ਹਿਰ ‘ਚ ਹੀ ਇਸ ਸਿਸਟਮ ਰਾਹੀਂ ਸੜਕਾਂ ਦਾ ਪੈਚਵਰਕ ਕੀਤਾ ਜਾਵੇਗਾ।
ਇਸ ਸਬੰਧੀ ਮੁੱਖ ਇੰਜੀਨੀਅਰ ਐੱਨ. ਪੀ. ਸ਼ਰਮਾ ਨੇ ਦੱਸਿਆ ਕਿ ਉਹ ਸੜਕਾਂ ਦੇ ਪੈਚਵਰਕ ਲਈ ਹੀ ਨਵਾਂ ਸਿਸਟਮ ਸ਼ੁਰੂ ਕਰਨ ਜਾ ਰਹੇ ਹਨ, ਜਿਸ ‘ਚ ਘੱਟ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਉਹ ਇਕ ਮਸ਼ੀਨ ਕਿਰਾਏ ’ਤੇ ਲੈਣ ਜਾ ਰਹੇ ਹਨ, ਜਿਸ ਰਾਹੀਂ ਸੜਕਾਂ ਦਾ ਪੈਚਵਰਕ ਕੀਤਾ ਜਾਵੇਗਾ।