ਡੇਰਾਬੱਸੀ,ਇਥੋਂ ਦੇ ਭਗਤ ਸਿੰਘ ਨਗਰ ਤੋਂ ਲਾਪਤਾ ਸੱਤ ਬਚਿਆਂ ਵਿਚੋਂ ਦੋ ਬੱਚੇ ਬੀਤੀ ਰਾਤ ਠੀਕ ਠਾਕ ਘਰ ਪੁੱਜ ਗਏ ਹਨ। ਪਰਵਾਸੀ ਪਰਿਵਾਰਾਂ ਨਾਲ ਸੰਬੰਧਤ ਬੱਚੇ 6 ਜੁਲਾਈ ਨੂੰ ਘਰ ਤੋਂ ਇਕੱਠੇ ਭੱਜ ਕੇ ਮੁੰਬਈ ਚਲੇ ਗਏ ਸੀ। ਕੁੱਝ ਦਿਨ ਉਥੇ ਰਹਿਣ ਦੌਰਾਨ ਪ੍ਰੇਸ਼ਾਨ ਹੋਣ ਮਗਰੋਂ ਵਿੱਚੋਂ ਦੋ ਬੱਚੇ ਗਿਆਨ ਚੰਦ ਅਤੇ ਗੌਰਵ ਨੇ ਦਿੱਲੀ ਆ ਕੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਵਾਪਿਸ ਲੈ ਆਏ। ਹਾਲਾਂਕਿ ਪੰਜ ਬੱਚੇ ਹਾਲੇ ਮੁੰਬਈ ਹੀ ਹਨ। ਜਾਣਕਾਰੀ ਅਨੁਸਾਰ ਇਹ ਬੱਚੇ ਘਰ ਤੋਂ ਇਕੱਠੇ ਸਲਾਹ ਕਰ ਭੱਜੇ ਸਨ ਜੋ ਇਕੋ ਸਕੂਲ ਵਿੱਚ ਪੜਦੇ ਹਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਬਾਕੀ ਪੰਜ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਪੁਲੀਸ ਟੀਮ ਨੂੰ ਭੇਜਿਆ ਗਿਆ ਹੈ।
Related Posts
ਰੂਸ-ਯੂਕਰੇਨ ਜੰਗ ‘ਤੇ ਵੱਡੀ ਖ਼ਬਰ: ਭਾਰਤੀਆਂ ਨੂੰ ਤੁਰੰਤ ਕੀਵ ਛੱਡਣ ਲਈ ਕਿਹਾ
ਕੀਵ, 1 ਮਾਰਚ (ਬਿਊਰੋ)- ਰੂਸ-ਯੂਕਰੇਨ ਜੰਗ ‘ਤੇ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ…
ਅਫ਼ਗ਼ਾਨਿਸਤਾਨ ‘ਚ ਉਥੱਲ-ਪੁਥੱਲ ਵਿਚਕਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
ਕਾਬੁਲ, 17 ਅਗਸਤ (ਦਲਜੀਤ ਸਿੰਘ)- ਅਫ਼ਗ਼ਾਨਿਸਤਾਨ ‘ਚ ਮਚੀ ਉਥੱਲ-ਪੁਥੱਲ ਵਿਚਕਾਰ ਦੇਸ਼ ਦੇ ਕੁਝ ਹਿੱਸਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ…
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਨਾਲ ਕੀਤਾ ਦੁੱਖ ਸਾਂਝਾ
ਚੰਡੀਗੜ੍ਹ, 22 ਮਈ- ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ…