ਚੰਡੀਗੜ੍ਹ : ਪੰਜਾਬੀ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਦਾ ਹੁਕਮ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ’ਤੇ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਉਲੰਘਣ ਕਰਨ ਦਾ ਦੋਸ਼ ਲਾਇਆ। ਪੰਜਾਬ ਤੇ ਹਰਿਆਣਾ ’ਚ ਸ਼ੰਭੂ ਬਾਰਡਰ ਨੂੰ ਹਰਿਆਣਾ ਸਰਕਾਰ ਨੇ ਜਨਤਕ ਟਰਾਂਸਪੋਰਟ ਲਈ ਬੈਰੀਕੇਡ ਲਗਾ ਕੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕਿਸਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਸਨ, ਜੋ ਕਿ ਲੋਤੰਤਰਿਕ ਵਿਵਸਥਾ ’ਚ ਲੋਕਾਂ ਦਾ ਅਧਿਕਾਰ ਹੈ। ਬਾਜਵਾ ਨੇ ਨਾਜਾਇਜ਼ ਤੌਰ ’ਤੇ ਰਾਸ਼ਟਰੀ ਰਾਜਮਾਰਗ ’ਤੇ ਪੰਜ ਮਹੀਨੇ ਲਈ ਬੈਰੀਕੇਟਿੰਗ ਕਰਨ ਲਈ ਹਰਿਆਣਾ ਸਰਕਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਨਿਆਂ ਦੀ ਮੰਗ ਕਰਦੇ ਹੋਏ ਇਸ ’ਤੇ ਗੰਭੀਰਤਾ ਨਾਲ ਐਕਸ਼ਨ ਲੈਣ ਦੀ ਬੇਨਤੀ ਕੀਤੀ ਕਿਉਂਕਿ ਹਰਿਆਣਾ ਪੁਲਿਸ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਕਹੇ ਕਿਸਾਨਾਂ ’ਤੇ ਜ਼ੁਲਮ ਕੀਤਾ ਹੈ•।
Related Posts
ਪੰਚਾਇਤ ਚੋਣਾਂ: ‘ਆਪ’ ਵੱਲੋਂ 58 ਫ਼ੀਸਦ ਉਮੀਦਵਾਰਾਂ ਨੂੰ ਥਾਪੜਾ
ਚੰਡੀਗੜ੍ਹ, ਬੇਸ਼ੱਕ ਪੰਚਾਇਤ ਚੋਣਾਂ ’ਚ ਉਮੀਦਵਾਰ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣਾਂ ਨਹੀਂ ਲੜ ਰਹੇ ਹਨ ਪਰ ਸਿਆਸੀ ਧਿਰਾਂ…
ਸੀ.ਬੀ.ਐੱਸ.ਈ. ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, 99.37 ਫੀਸਦੀ ਵਿਦਿਆਰਥੀ ਹੋਏ ਪਾਸ
ਨਵੀਂ ਦਿੱਲੀ, 30 ਜੁਲਾਈ (ਦਲਜੀਤ ਸਿੰਘ)- ਸੀ.ਬੀ.ਐੱਸ.ਈ. ਬੋਰਡ ਦੀ 12ਵੀਂ ਜਮਾਤ ਦੇ ਲੱਖਾਂ ਵਿਿਦਆਰਥੀਆਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਚੁੱਕਾ…
ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ‘ਆਪ’ ਆਗੂ, ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ- ਸੂਬੇ ਵਿੱਚ ਪਹਿਲਾਂ ਵਿਰੋਧੀ ਧਿਰ ਅਤੇ ਆਮ ਲੋਕ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਇਨਸਾਫ਼ ਦੀ ਮੰਗ ਕਰਦੇ ਸਨ।…