ਜਲੰਧਰ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਪੈ ਰਹੀਆਂ ਵੋਟਾਂ ਦਰਮਿਆਨ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਉਨ੍ਹਾਂ ਦੇ ਸਮਰਥਕਾਂ ਨੇ ਬਠਿੰਡਾ ਜ਼ਿਲ੍ਹੇ ਤੋਂ ਆਏ ‘ਆਪ’ ਸਮਰਥਕਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚ ‘ਆਪ’ ਦਾ ਬਠਿੰਡਾ ਜ਼ਿਲ੍ਹੇ ਦਾ ਯੂਥ ਪ੍ਰਧਾਨ ਸੀ ਜੋ ਚੋਣ ਬੂਥ ’ਤੇ ਬੈਠਾ ਹੋਇਆ ਸੀ ਜਦਕਿ ਜ਼ਿਲ੍ਹਾ ਚੋਣ ਅਧਿਕਾਰੀ ਨੇ ਹਲਕੇ ਤੋਂ ਬਾਹਰਲੇ ਸਮਰਥਕਾਂ ਨੂੰ ਹਲਕੇ ਤੋਂ ਬਾਹਰ ਜਾਣ ਦੇ ਹੁਕਮ ਦਿੱਤੇ ਹੋਏ ਹਨ। ਸ਼ੀਤਲ ਨੇ ਦੋਸ਼ ਲਾਇਆ ਕਿ ਆਪ ਦੇ ਬਾਹਰੋਂ ਆਏ ਆਗੂ ਹਲਕੇ ਦੇ ਵੋਟਰਾਂ ਨੂੰ ਡਰਾ ਧਮਕਾ ਰਹੇ ਹਨ।
ਸ਼ੀਤਲ ਅੰਗੁਰਾਲ ਨੇ ਹਲਕੇ ਤੋਂ ਬਾਹਰਲੇ ‘ਆਪ’ ਆਗੂ ਨੂੰ ਫੜਿਆ
