ਗੁਰਦਾਸਪੁਰ, ਇੱਥੋਂ ਦੀ ਕਾਹਨੂੰਵਾਨ ਰੋਡ ਤੇ ਬੱਬੇਹਾਲੀ ਦੇ ਪੈਟਰੋਲ ਪੰਪ ਨੇੜੇ ਸਫ਼ੈਦੇ ਦੇ ਰੱਖ ਦਾ ਟਾਹਣ ਡਿੱਗਣ ਨਾਲ ਮੋਟਰ ਸਾਈਕਲ ਤੇ ਜਾ ਰਹੇ ਦੋ ਬਜ਼ੁਰਗ ਸਕੇ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ । ਜਾਣਕਾਰੀ ਅਨੁਸਾਰ ਪਿੰਡ ਸ਼ਹੂਰ ਵਾਸੀ ਬਲਕਾਰ ਸਿੰਘ ਅਤੇ ਗੁਰਮੇਲ ਸਿੰਘ ਦੋਵੇਂ ਪੁੱਤਰ ਬੂੜ ਸਿੰਘ , ਆਪਣੀ ਭੈਣ ਦੇ ਘਰ ਇੱਕ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ । ਜਦੋਂ ਉਹ ਪਿੰਡ ਬੱਬੇਹਾਲੀ ਨੇੜੇ ਪਹੁੰਚੇ ਤਾਂ ਅਚਾਨਕ ਸੜਕ ਕੰਢੇ ਲੱਗੇ ਇੱਕ ਸਫ਼ੈਦੇ ਦੇ ਰੁੱਖ ਦਾ ਵੱਡਾ ਟਹਿਣਾ ਉਨ੍ਹਾਂ ‘ਤੇ ਆ ਡਿੱਗਿਆ । ਇਸ ਘਟਨਾ ਵਿੱਚ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਦੋਵਾਂ ਦੀ ਉਮਰ 60 ਸਾਲ ਦੇ ਨੇੜੇ ਸੀ । ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ ।
ਰੁੱਖ ਦਾ ਟਾਹਣ ਡਿੱਗਣ ਨਾਲ ਦੋ ਬਜ਼ੁਰਗ ਮੋਟਰਸਾਈਕਲ ਸਵਾਰਾਂ ਦੀ ਮੌਤ
