ਚੰਡੀਗੜ੍ਹ ,ਸ਼ਿਮਲਾ ਪੁਲੀਸ ਨੇ ਚਾਰ ਵਿਅਕਤੀਆਂ ਨੂੰ 169 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਅੰਤਰਰਾਜੀ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਹੈਰੋਈਨ ਦੀ ਕੀਮਤ 25-30 ਲੱਖ ਰੁਪਏ ਹੈ ਅਤੇ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਹੁਲ, ਅਨੀਲ, ਦੀਪਕ ਅਤੇ ਕਰਨ ਵਜੋ ਹੋਈ ਹੈ, ਸਾਰੇ ਹੀ ਅੰਮ੍ਰਿਤਸਰ (ਪੰਜਾਬ) ਦੇ ਵਸਨੀਕ ਹਨ। ਉਨ੍ਹਾਂ ਕਿਹਾ ਕਿ ਪਿਛਲੇ 15 ਮਹੀਨਿਆਂ 600 ਕੇਸ ਦਰਜ ਕੀਤੇ ਗਏ ਹਨ ਤੇ ਇਕ ਹਜ਼ਾਰ ਮੁਲਾਜ਼ਮ ਗਿਰਫ਼ਤਾਰ ਕੀਤੇ ਵੱਡੇ ਗਏ ਹਨ।
ਹੈਰੋਇਨ ਸਣੇ ਚਾਰ ਦਬੋਚੇ
