ਚੰਡੀਗੜ੍ਹ : ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦੀ ਹੱਤਿਆ ਸਮੇਤ ਬੁੜੈਲ ਜੇਲ੍ਹ ਬ੍ਰੇਕ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੀਆਂ ਅਦਾਲਤਾਂ ’ਚ ਚੱਲ ਰਹੇ ਦਰਜਨਾਂ ਮਾਮਲਿਆਂ ਦੀ ਸੁਣਵਾਈ ਤਿਹਾੜ ਜੇਲ੍ਹ ’ਚ ਹੀ ਵੀਸੀ ਰਾਹੀਂ ਕਰਨ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਹਾਈ ਕੋਰਟ ਨੇ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਹੈ ਕਿ ਹਵਾਰਾ ’ਤੇ ਕਿਸ-ਕਿਸ ਅਦਾਲਤ ’ਚ ਕਿਹੜੇ ਕੇਸ ਪੈਂਡਿੰਗ ਹਨ। ਅਦਾਲਤ ਨੇ ਨੌਂ ਜੁਲਾਈ ਤੱਕ ਇਸ ਬਾਰੇ ਜਵਾਬ ਦਾਖ਼ਲ ਕਰਨ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ’ਚ ਹਵਾਰਾ ਨੇ ਪਟੀਸ਼ਨ ’ਚ ਕਿਹਾ ਹੈ ਕਿ ਉਸਦੇ ਖ਼ਿਲਾਫ਼ ਪੰਜਾਬ ਸਮੇਤ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਮਾਮਲੇ ਪੈਂਡਿੰਗ ਹਨ। ਉਹ ਇਸ ਸਮੇਂ ਜੇਲ੍ਹ ’ਚ ਹੈ ਤੇ ਹਰੇਕ ਮਾਮਲੇ ’ਚ ਖ਼ੁਦ ਪੇਸ਼ ਨਹੀਂ ਹੋ ਸਕਦਾ। ਅਜਿਹੇ ’ਚ ਇਹ ਸਬੰਧਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਹਰ ਮਾਮਲੇ ’ਚ ਅਦਾਲਤ ’ਚ ਪੇਸ਼ ਕਰੇ। ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪਟੀਸ਼ਨਕਰਤਾ ਨੂੰ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ ਉਸਦੇ ਖ਼ਿਲਾਫ਼ ਚੱਲ ਰਹੇ ਸਾਰੇ ਮਾਮਲਿਆਂ ਦੀ ਸੁਣਵਾਈ ਕਿਸੇ ਵੀ ਇਕ ਅਦਾਲਤ ’ਚ ਕਰਵਾਈ ਜਾਵੇ। ਹਵਾਰਾ ਖ਼ਿਲਾਫ਼ ਦਿੱਲੀ ’ਚ ਇਕ, ਹਰਿਆਣਾ ’ਚ ਇਕ, ਚੰਡੀਗੜ੍ਹ ’ਚ ਤਿੰਨ ਤੇ ਪੰਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ’ਚ ਕੁਲ ਮਿਲਾ ਕੇ 31 ਮਾਮਲੇ ਪੈਂਡਿੰਗ ਹਨ। ਪਹਿਲੀ ਵਾਰ ਹਵਾਰਾ ਨੂੰ ਸਾਲ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹਵਾਰਾ ਖ਼ਿਲਾਫ਼ ਕਈ ਹੋਰ ਜਗ੍ਹਾ ਮਾਮਲੇ ਦਰਜ ਕੀਤੇ ਗਏ ਸਨ। ਹਾਈ ਕੋਰਟ ਨੇ ਅਗਲੀ ਸੁਣਵਾਈ ’ਤੇ ਇਸ ਬਾਰੇ ਅੰਕੜਿਆਂ ਸਮੇਤ ਜਵਾਬ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਹੈ।
Related Posts
ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਜੋਕਿੰਗ ਪ੍ਰਧਾਨ ਵੀ ਨਹੀਂ ਬਚਾ ਸਕਦਾ – ਬਿਕਰਮ ਸਿੰਘ ਮਜੀਠੀਆ
ਜੰਡਿਆਲਾ ਗੁਰੂ, 27 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ…
ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਹੋਵੇਗੀ ਬੈਠਕ – ਖੜਗੇ
ਨਵੀਂ ਦਿੱਲੀ, 30 ਨਵੰਬਰ (ਦਲਜੀਤ ਸਿੰਘ)- ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਮੀਟਿੰਗ ਹੋ ਰਹੀ ਹੈ।…
ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਦਾ ਹੋਇਆ ਦਿਹਾਂਤ
ਚੰਡੀਗੜ੍ਹ, 10 ਸਤੰਬਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ, ਤਖ਼ਤ ਸ੍ਰੀ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ…